ਕਰੋਨਾ ਤੇ ਹੜ੍ਹਾਂ ਦੀ ਮਾਰ : ਚਾਹਪੱਤੀ ਦੇ ਉਦਘਾਟਨ 'ਚ ਭਾਰੀ ਗਿਰਾਵਟ, ਮਹਿੰਗੀ ਚਾਹ ਲਈ ਰਹੋ ਤਿਆਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਅੰਦਰ 40 ਤੋਂ 60 ਫ਼ੀ ਸਦੀ ਤਕ ਵਧੀਆ ਚਾਹ ਦੀਆਂ ਕੀਮਤਾਂ

Tea Garden

ਨਵੀਂ ਦਿੱਲੀ : ਦੇਸ਼ ਅੰਦਰ ਚੱਲ ਰਹੇ ਮੌਨਸੂਨ ਸੀਜ਼ਨ ਦੌਰਾਨ ਭਾਰੀ ਮੀਂਹਾਂ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਕਈ ਥਾਈ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਖਾਸ ਕਰ ਕੇ ਪਹਾੜੀ ਇਲਾਕਿਆਂ ਅੰਦਰ ਭਾਰੀ ਮੀਂਹ ਪੈ ਰਹੇ ਹਨ। ਇਸ ਦਾ ਅਸਰ ਚਾਹ ਦੇ ਉਤਪਾਦਨ 'ਤੇ ਵੀ ਪਿਆ ਹੈ। ਕਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਆਏ ਹੜ੍ਹਾਂ ਕਾਰਨ ਚਾਹ ਦਾ ਉਤਪਾਦਨ 37 ਫ਼ੀ ਸਦੀ ਦੀ ਗਿਰਾਵਟ ਨਾਲ ਘੱਟ ਕੇ ਕੇਵਲ 878 ਹਜ਼ਾਰ ਟਨ ਹੀ ਰਹਿ ਗਿਆ ਹੈ।

ਦੇਸ਼ ਅੰਦਰ ਮਾਰਚ ਮਹੀਨੇ ਦੌਰਾਨ ਸ਼ੁਰੂ ਹੋਏ ਲੌਕਡਾਊਨ ਦਾ ਅਸਰ ਚਾਹ ਦੀ ਖੇਤੀ 'ਤੇ ਕਾਫ਼ੀ ਜ਼ਿਆਦਾ ਪਿਆ ਹੈ। ਮਾਰਚ ਦੇ ਮਹੀਨੇ ਦੌਰਾਨ ਚਾਹ ਦੇ ਉਤਪਾਦਨ ਵਿਚ 41.4 ਫ਼ੀਸਦੀ ਦੀ ਭਾਰੀ ਗਿਰਾਵਟ ਆਈ ਹੈ। ਇਸਦੇ ਬਾਅਦ ਅਪ੍ਰੈਲ ਵਿਚ ਤਾਂ ਇਹ ਗਿਰਾਵਟ 53.8 ਫੀਸਦੀ ਤਕ ਪਹੁੰਚ ਗਈ। ਮਈ ਵਿਚ ਉਤਪਾਦਨ ਵਿਚ 28.3 ਫ਼ੀਸਦੀ ਅਤੇ ਜੂਨ ਵਿਚ 8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕਾਬਲੇਗੌਰ ਹੈ ਕਿ ਮਈ ਵਿਚ ਹੋਏ ਪਹਿਲੇ ਆਕਸ਼ਨ ਵਿਚ ਹੀ ਗੁਹਾਟੀ ਵਿਚ ਚਾਹਪੱਤੀ ਦੀ ਕੀਮਤ 52 ਫ਼ੀਸਦੀ ਵੱਧ ਕੇ 217 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ। ਦੇਸ਼ ਵਿਚ ਚਾਹ ਦੀਆਂ ਕੀਮਤਾਂ 40 ਤੋਂ 60 ਫ਼ੀ ਸਦੀ ਤਕ ਵਧ ਚੁੱਕੀਆਂ ਹਨ। ਇਸ ਤੋਂ ਆਉਂਦੇ ਸਰਦੀਆਂ ਦੇ ਸੀਜ਼ਨ ਦੌਰਾਨ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੇ ਅਸਰ ਬਣਦੇ ਜਾ ਰਹੇ ਹਨ। ਸਰਦੀਆਂ 'ਚ ਚਾਹ ਦੀ ਖਪਤ ਵੈਸੇ ਵੀ ਵੱਧ ਜਾਂਦੀ ਹੈ। ਸੋ ਸਰਦੀਆਂ 'ਚ ਲੋਕਾਂ ਨੂੰ ਮਹਿੰਗੀ ਚਾਹ ਖ਼ਰੀਦਣ ਲਈ ਤਿਆਰ ਰਹਿਣਾ ਪਵੇਗਾ।

ਅਸਾਮ 'ਚ ਪਏ ਭਾਰੀ ਮੀਂਹ ਨੇ ਵੀ ਚਾਹ ਦੇ ਉਪਤਾਪਨ ਨੂੰ ਪ੍ਰਭਾਵਿਤ ਕੀਤਾ ਹੈ। ਸੂਤਰਾਂ ਮੁਤਾਬਕ ਜਨਵਰੀ ਤੋਂ ਜੂਨ ਤਕ ਦੇ ਛੇ ਮਹੀਨਿਆਂ ਦੌਰਾਨ ਚਾਹ ਦਾ ਉਤਪਾਦਨ 26 ਫ਼ੀਸਦੀ ਘੱਟ ਕੇ ਸਿਰਫ਼ 348.2 ਹਜ਼ਾਰ ਟਨ ਰਹਿ ਗਿਆ ਹੈ। ਲਾਕਡਾਉਨ ਖੁੱਲ੍ਹਣ ਤੋਂ ਬਾਅਦ ਚਾਹ ਉਦਯੋਗ ਇਸ ਸੰਕਟ ਤੋਂ ਨਿਕਲਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਚਾਹ ਉਤਪਾਦਨ ਦੇ ਪ੍ਰਮੁੱਖ ਕੇਂਦਰਾਂ ਅਸਾਮ ਆਦਿ ਵਿਚ ਭਾਰੀ ਹੜ੍ਹਾਂ ਨੇ ਵਿਕਰਾਲ ਰੂਪ ਅਖਤਿਆਰ ਕਰ ਲਿਆ।

ਅਸਾਮ ਵਿਚ ਮਈ, ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਭਾਰੀ ਮੀਂਹ ਪਿਆ। ਆਮ ਤੌਰ 'ਤੇ ਜੁਲਾਈ ਮਹੀਨੇ ਦੌਰਾਨ ਹੀ ਚਾਹ ਦਾ ਸਭ ਤੋਂ ਜ਼ਿਆਦਾ ਉਤਪਾਦਨ ਹੁੰਦਾ ਹੈ। ਇਸ ਮਹੀਨੇ ਦੌਰਾਨ ਅਸਾਮ ਵਿਚ ਵਧੀਆ ਕਵਾਲਿਟੀ ਦੀ ਚਾਹ ਦਾ ਉਤਪਾਦਨ ਹੁੰਦਾ ਹੈ, ਜੋ ਮੀਂਹ ਤੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਇਆ ਹੈ। ਦੇਸ਼ ਅੰਦਰ ਚੱਲ ਰਹੇ ਮੌਨਸੂਨ ਦੇ ਸੀਜ਼ਨ ਦੌਰਾਨ ਕਿਤੇ ਸੌਕਾ ਤੇ ਕਿਤੇ ਡੋਬਾ ਵਾਲੀ ਸਥਿਤੀ ਬਣੀ ਹੋਈ ਹੈ। ਕਈ ਥਾਈ ਹੜ੍ਹਾਂ ਦਾ ਵਿਕਰਾਲ ਰੂਪ ਸਾਹਮਣੇ ਆ ਰਿਹਾ ਹੈ। ਇਸ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਦਾ ਅਸਰ ਆਉਣ ਵਾਲੇ ਸਮੇਂ 'ਚ ਮਹਿੰਗਾਈ ਦੇ ਰੂਪ ਵਿਚ ਸਾਹਮਣੇ ਆਉਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।