ਕਾਬੁਲ ਦੀ ਮਸਜਿਦ 'ਚ ਨਮਾਜ਼ ਦੌਰਾਨ ਹੋਇਆ ਬੰਬ ਧਮਾਕਾ, 20 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

40 ਤੋਂ ਵੱਧ ਜ਼ਖ਼ਮੀ

photo

 

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ 'ਚ ਇਕ ਮਸਜਿਦ 'ਚ ਹੋਏ ਧਮਾਕੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਧਮਾਕਾ ਬੁੱਧਵਾਰ ਸ਼ਾਮ ਨੂੰ ਹੋਇਆ, ਜਦੋਂ ਖੈਰ ਖਾਨਾ ਇਲਾਕੇ ਦੀ ਇਕ ਮਸਜਿਦ 'ਚ ਨਮਾਜ਼ ਦੇ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਅਮੀਰ ਮੁਹੰਮਦ ਕਾਬੁਲੀ ਨਾਂ ਦਾ ਇਕ ਚੋਟੀ ਦਾ ਇਸਲਾਮੀ ਮੌਲਵੀ ਵੀ ਮਰਨ ਵਾਲਿਆਂ 'ਚ ਸ਼ਾਮਲ ਹੈ।

 

ਇੱਕ ਅਫਗਾਨ ਸੁਰੱਖਿਆ ਸੂਤਰ ਨੇ ਬੁੱਧਵਾਰ ਨੂੰ ਕਤਰ ਦੇ ਪ੍ਰਸਾਰਕ ਅਲ ਜਜ਼ੀਰਾ ਨੂੰ ਦੱਸਿਆ: "ਕਾਬੁਲ ਦੇ ਉੱਤਰ ਵਿੱਚ ਇੱਕ ਮਸਜਿਦ ਵਿੱਚ ਇੱਕ ਧਮਾਕੇ ਵਿੱਚ ਹੁਣ ਤੱਕ 20 ਲੋਕ ਮਾਰੇ ਗਏ ਹਨ ਅਤੇ 40 ਹੋਰ ਜ਼ਖਮੀ ਹੋ ਗਏ ਹਨ।

ਤਾਲਿਬਾਨ ਦਾ ਦਾਅਵਾ ਹੈ ਕਿ ਅਫਗਾਨਿਸਤਾਨ 'ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ, ਪਰ ਇਸਲਾਮਿਕ ਸਟੇਟ ਦੇਸ਼ ਭਰ 'ਚ ਨਾਗਰਿਕਾਂ ਅਤੇ ਪੁਲਿਸ 'ਤੇ ਹਮਲੇ ਜਾਰੀ ਰੱਖੇ ਹੋਏ ਹਨ।  ਜਾਣਕਾਰੀ ਅਨੁਸਾਰ ਤਾਲਿਬਾਨ ਨੇ ਜਾਨੀ ਨੁਕਸਾਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।