ਅਮੂਲ ਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਕੀਤਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ੍ਹ ਤੋਂ ਲਾਗੂ ਹੋਣਗੀਆਂ ਕੀਮਤਾਂ

verka

 

ਚੰਡੀਗੜ੍ਹ- ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ।  ਅਮੂਲ, ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

 

ਨਵੀਂਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ। ਚਾਰੇ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਾਰਤੀ ਡੇਅਰੀ ਅਤੇ ਪਸ਼ੂ ਪਾਲਕ ਮੁਸ਼ਕਿਲ ਨਾਲ ਆਪਣੀਆਂ ਲਾਗਤਾਂ ਦੀ ਵਸੂਲੀ ਕਰ ਰਹੇ ਹਨ। ਇਹ ਵਧੀ ਹੋਈ ਲਾਗਤ ਡੇਅਰੀ ਕੰਪਨੀਆਂ 'ਤੇ ਪਾ ਦਿੱਤੀ ਗਈ ਹੈ ਅਤੇ ਹੁਣ ਖਪਤਕਾਰਾਂ ਨੂੰ ਵੀ ਦੁੱਧ 'ਤੇ ਥੋੜ੍ਹਾ ਵਾਧੂ ਖਰਚ ਕਰਨਾ ਪਵੇਗਾ।

ਬੀਤੇ ਦਿਨੀਂ ਮਦਰ ਡੇਅਰੀ ਅਤੇ ਅਮੂਲ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ ਕੀਤਾ ਸੀ, ਜੋ ਕਿ 17 ਅਗਸਤ ਤੋਂ ਲਾਗੂ ਹੋਇਆ। ਇਨਪੁਟ ਲਾਗਤਾਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਮਾਰਚ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਹੋਇਆ ਸੀ।