ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਨਾਲ ਭਰੀ ਕਿਸ਼ਤੀ ਬਰਾਮਦ
ਪੁਲਿਸ ਨੇ ਜ਼ਿਲ੍ਹੇ 'ਚ ਕੀਤੀ ਨਾਕਾਬੰਦੀ
ਰਾਏਗੜ੍ਹ: ਮਹਾਰਾਸ਼ਟਰ ਦੇ ਹਰੀਹਰੇਸ਼ਵਰ ਤੱਟ (ਰਾਏਗੜ੍ਹ ਜ਼ਿਲ੍ਹਾ) 'ਤੇ ਸਮੁੰਦਰ 'ਚ ਇਕ ਸ਼ੱਕੀ ਕਿਸ਼ਤੀ ਮਿਲਣ 'ਤੇ ਹਲਚਲ ਮਚ ਗਈ। ਕਿਸ਼ਤੀ 'ਚ ਏ.ਕੇ. 47, ਰਾਈਫਲਾਂ ਅਤੇ ਕੁਝ ਕਾਰਤੂਸ ਮਿਲੇ ਹਨ। ਇਸ ਤੋਂ ਇਲਾਵਾ ਕਿਸ਼ਤੀ ਵਿੱਚ ਵਿਸਫੋਟਕ ਵੀ ਸੀ। ਇਸ ਤੋਂ ਬਾਅਦ ਪੂਰੇ ਰਾਏਗੜ੍ਹ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਥਿਆਰਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਿਸ਼ਤੀ ਸਮੁੰਦਰ ਦੇ ਕੰਢੇ ਮਿਲੀ ਹੈ।
ਪੁਲਿਸ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਜਿਸ ਸਥਾਨ 'ਤੇ ਇਹ ਕਿਸ਼ਤੀ ਮਿਲੀ ਹੈ, ਉਹ ਮੁੰਬਈ ਤੋਂ 200 ਕਿਲੋਮੀਟਰ ਅਤੇ ਪੁਣੇ ਤੋਂ 170 ਕਿਲੋਮੀਟਰ ਦੂਰ ਹੈ। ਰਾਏਗੜ੍ਹ ਦੇ ਐਸਪੀ ਅਸ਼ੋਕ ਢੁੱਢੇ ਨੇ ਹਰੀਹਰੇਸ਼ਵਰ ਤੱਟ 'ਤੇ ਕਿਸ਼ਤੀ 'ਚ ਏਕੇ 47 ਮਿਲਣ ਦੀ ਪੁਸ਼ਟੀ ਕੀਤੀ ਹੈ।
ਹਾਲਾਂਕਿ ਉਨ੍ਹਾਂ ਨੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਕਿਸ਼ਤੀ ਆਸਟ੍ਰੇਲੀਅਨ ਹੈ। ਕੁਝ ਲੋਕ ਇਸ 'ਚ ਸਵਾਰ ਸਨ। ਹਾਲਾਂਕਿ ਇਨ੍ਹਾਂ ਲੋਕਾਂ ਨੇ ਹਰੀਹਰੇਸ਼ਵਰ ਤੱਟ 'ਤੇ ਆਪਣੇ ਆਉਣ ਦੀ ਸੂਚਨਾ ਤੱਟ ਰੱਖਿਅਕ ਨੂੰ ਵੀ ਨਹੀਂ ਦਿੱਤੀ।