ਉੱਤਰ ਪ੍ਰਦੇਸ਼ 'ਚ ਟਾਫ਼ੀਆਂ ਖਾਣ ਮਗਰੋਂ ਵਿਗੜੀ ਬੱਚੀਆਂ ਦੀ ਸਿਹਤ, ਦੋ ਸਕੀਆਂ ਭੈਣਾਂ ਦੀ ਹੋਈ ਮੌਤ
ਦੋ ਬੱਚਿਆਂ ਦੀ ਹਾਲਤ ਗੰਭੀਰ
ਕੌਸ਼ਾਂਬੀ: ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਜ਼ਹਿਰੀਲੀ ਟੌਫੀਆਂ ਖਾਣ ਨਾਲ 2 ਭੈਣਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਲਤ ਵਿਗੜਨ 'ਤੇ ਇਨ੍ਹਾਂ ਬੱਚਿਆਂ ਨੂੰ ਕੌਸ਼ਾਂਬੀ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿਤਾ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮਾਮਲਾ ਕੜਾ ਧਾਮ ਕੋਤਵਾਲੀ ਇਲਾਕੇ ਦੇ ਸੌਰਈ ਬਜ਼ੁਰਗ ਦਾ ਵੀਰਵਾਰ ਰਾਤ ਦਾ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਪੁਲਿਸ ਨੇ ਮਿੱਟੀ ਪਾਉਣ ਦਾ ਕੰਮ ਕੀਤਾ ਸ਼ੁਰੂ
ਪੁਲਿਸ ਸੂਤਰਾਂ ਨੇ ਦਸਿਆ ਕਿ ਕੜਾ ਧਾਮ ਖੇਤਰ ਦੇ ਸੰਵਰਈ ਬਜ਼ੁਰਗ ਪਿੰਡ ਵਿਚ ਵਾਸੁਦੇਵ ਪ੍ਰਜਾਪਤੀ ਦੀਆਂ ਧੀਆਂ ਸਾਧਨਾ (7) ਅਤੇ ਸ਼ਾਲਿਨੀ (4) ਬੁੱਧਵਾਰ ਰਾਤ ਛੱਤ 'ਤੇ ਸੌਂ ਰਹੀਆਂ ਸਨ। ਉਨ੍ਹਾਂ ਦਸਿਆ ਕਿ ਅੱਜ ਸਵੇਰੇ ਜਦੋਂ ਦੋਵੇਂ ਸੌਂ ਕੇ ਉੱਠੀਆਂ ਤਾਂ ਮੰਜੇ ਦੇ ਆਲੇ-ਦੁਆਲੇ ਟਾਫ਼ੀਆਂ ਪਈਆਂ ਵੇਖੀਆਂ ਉਨ੍ਹਾਂ ਨੇ ਇਹ ਟੌਫੀਆਂ ਉਸ ਦੇ ਭਰਾ ਦੀਆਂ ਧੀਆਂ ਵਰਸ਼ਾ (7) ਅਤੇ ਆਰੁਸ਼ੀ (4) ਦੇ ਨਾਲ ਰੱਲ ਕੇ ਖਾਧੀਆਂ। ਟਾਫ਼ੀਆਂ ਖਾਣ ਤੋਂ ਕੁਝ ਹੀ ਦੇਰ ਬਾਅਦ ਚਾਰਾਂ ਦੀ ਤਬੀਅਤ ਵਿਗੜਣ ਲੱਗੀ।
ਇਹ ਵੀ ਪੜ੍ਹੋ: ਮਨੀਪੁਰ ਵਿਚ 2 ਹਫ਼ਤਿਆਂ ਦੀ ਸ਼ਾਂਤੀ ਮਗਰੋਂ ਫਿਰ ਹਿੰਸਾ, 3 ਲੋਕਾਂ ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਚਾਰਾਂ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੋਂ ਉਨ੍ਹਾਂ ਨੂੰ ਪ੍ਰਯਾਗਰਾਜ ਦੇ ਚਿਲਡਰਨ ਹਸਪਤਾਲ ਰੈਫ਼ਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਇਲਾਜ ਦੌਰਾਨ ਸਾਧਨਾ ਤੇ ਸ਼ਾਲਿਨੀ ਦੀ ਮੌਤ ਹੋ ਗਈ ਜਦਕਿ ਵਰਸ਼ਾ ਅਤੇ ਆਰੁਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਰਾਥੂ ਦੇ ਪੁਲਿਸ ਖੇਤਰ ਅਧਿਕਾਰੀ ਅਵਧੇਸ਼ ਵਿਸ਼ਵਕਰਮਾ ਨੇ ਦੱਸਿਆ ਕਿ ਮ੍ਰਿਤਕ ਬੱਚੀਆਂ ਦੇ ਪਿਤਾ ਵਾਸੂਦੇਵ ਪ੍ਰਜਾਪਤੀ ਨੇ ਆਪਣੇ ਗੁਆਂਢੀ ਸ਼ਿਵਸ਼ਰਨ 'ਤੇ ਜ਼ਹਿਰੀਲੀ ਟਾਫ਼ੀਆਂ ਦੇਣ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।