ISRO ਨੇ ਚੰਦਰਯਾਨ-3 ਲੈਂਡਰ ਦੁਆਰਾ ਲਈਆਂ ਚੰਦਰਮਾ ਦੀਆਂ  ਤਸਵੀਰਾਂ ਕੀਤੀਆਂ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਨੂੰ ਸ਼ੁੱਕਰਵਾਰ ਨੂੰ ਇੱਕ ਆਰਬਿਟ ਵਿਚ ਹੇਠਾਂ ਲਿਆਂਦਾ ਜਾਵੇਗਾ

ISRO Releases Images of Moon's Surface Captured by Vikram Lander | WATCH

ਬੈਂਗਲੁਰੂ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਚੰਦਰਯਾਨ-3 ਦੇ ਲੈਂਡਰ ਮਾਡਿਊਲ 'ਤੇ ਲੱਗੇ ਕੈਮਰਿਆਂ ਦੁਆਰਾ ਕੈਦ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ। ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਮਾਡਿਊਲ ਦੇ ਵੀਰਵਾਰ ਨੂੰ ਵੱਖ ਹੋਣ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਚੰਦਰਮਾ ਦੀ ਸਤ੍ਹਾ 'ਤੇ ਕ੍ਰੇਟਰ ਦਿਖਾਉਂਦੀਆਂ ਹਨ ਜਿਨ੍ਹਾਂ ਦੀ ਪਛਾਣ ਇਸਰੋ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ 'ਫੈਬਰੀ', 'ਗਿਓਰਡਾਨੋ ਬਰੂਨੋ' ਅਤੇ 'ਹਰਖੇਬੀ ਜੇ' ਵਜੋਂ ਕੀਤੀ ਗਈ ਹੈ।

ਟਵਿੱਟਰ 'ਤੇ ਦੇਸ਼ ਦੀ ਪੁਲਾੜ ਏਜੰਸੀ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ 'ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰਾ' (LPDC) ਦੁਆਰਾ 15 ਅਗਸਤ ਨੂੰ ਲਈਆਂ ਗਈਆਂ ਤਸਵੀਰਾਂ ਅਤੇ ਅਗਸਤ ਨੂੰ ਪ੍ਰੋਪਲਸ਼ਨ ਮਾਡਿਊਲ ਤੋਂ ਲੈਂਡਰ ਮਾਡਿਊਲ ਦੇ ਵੱਖ ਹੋਣ ਤੋਂ ਬਾਅਦ 'ਲੈਂਡਰ' ਦੀਆਂ ਤਸਵੀਰਾਂ ਸ਼ਾਮਲ ਸਨ। 

ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਨੂੰ ਸ਼ੁੱਕਰਵਾਰ ਨੂੰ ਇੱਕ ਆਰਬਿਟ ਵਿਚ ਹੇਠਾਂ ਲਿਆਂਦਾ ਜਾਵੇਗਾ ਜੋ ਇਸ ਨੂੰ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ 'ਨਰਮ ਲੈਂਡਿੰਗ' ਲਈ ਚੰਦਰਮਾ ਦੀ ਸਤ੍ਹਾ ਦੇ ਨੇੜੇ ਲਿਆਏਗਾ।