Himachal Pradesh : ਮਛੇਰੇ ਖੁਸ਼ , ਹਿਮਾਚਲ ਨੇ ਮੱਛੀ ਫੜਨ ’ਤੇ ਲੱਗੀ 2 ਮਹੀਨੇ ਦੀ ਪਾਬੰਦੀ ਹਟਾਈ
ਮੱਛੀ ਪਾਲਣ ਵਿਭਾਗ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ
ban on fishing lifted
Himachal Pradesh : ਹਿਮਾਚਲ ਪ੍ਰਦੇਸ਼ ’ਚ ਮੱਛੀ ਫੜਨ ’ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਮਛੇਰਿਆਂ ਨੇ ਸ਼ੁਕਰਵਾਰ ਤੋਂ ਸੂਬੇ ਦੀਆਂ ਨਦੀਆਂ ’ਚ ਵੱਡੇ ਪੱਧਰ ’ਤੇ ਅਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿਤੀ ਆਂ ਹਨ। ਮੱਛੀ ਪਾਲਣ ਵਿਭਾਗ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ।
ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਦੇ ਜਲ ਭੰਡਾਰਾਂ, ਨਦੀਆਂ ਅਤੇ ਝਰਨਿਆਂ ’ਚ 20,000 ਤੋਂ ਵੱਧ ਲੋਕ ਮੱਛੀ ਫੜਨ ’ਚ ਲੱਗੇ ਹੋਏ ਹਨ।
ਇਸ ਸਮੇਂ ਸੂਬੇ ਦੇ ਪੰਜ ਜਲ ਭੰਡਾਰਾਂ ਗੋਬਿੰਦ ਸਾਗਰ, ਪੌਂਗ ਡੈਮ, ਚਮੇਰਾ ਕੋਲਡਮ ਅਤੇ ਰਣਜੀਤ ਸਾਗਰ ’ਚ 43,785 ਹੈਕਟੇਅਰ ਰਕਬੇ ’ਚ 6,000 ਤੋਂ ਵੱਧ ਮਛੇਰੇ ਮੱਛੀ ਫੜਨ ਦੀਆਂ ਗਤੀਵਿਧੀਆਂ ਕਰ ਰਹੇ ਹਨ।