Meghalaya Plastic News: ਮੇਘਾਲਿਆ ਹਾਈ ਕੋਰਟ ਨੇ ਇਕ ਵਾਰੀ ਵਰਤੋਂ ਵਾਲੀ ਪਲਾਸਟਿਕ ’ਤੇ ਲਗਾਈ ਪਾਬੰਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Meghalaya Plastic News:ਪਲਾਸਟਿਕ ਵਿਰੁਧ ਲੜਾਈ ਸਿਰਫ ਵਾਤਾਵਰਣ ਲਈ ਲੜਾਈ ਨਹੀਂ ਹੈ, ਬਲਕਿ ਸਾਡੇ ਗ੍ਰਹਿ ਦੀ ਸਿਹਤ ਅਤੇ ਭਵਿੱਖ ਲਈ ਲੜਾਈ ਹੈ।

Meghalaya High Court banned single use plastic

Meghalaya High Court banned single use plastic: ਮੇਘਾਲਿਆ ਹਾਈ ਕੋਰਟ ਨੇ ਸੂਬੇ ਭਰ ਦੇ ਮੰਦਰਾਂ ਅਤੇ ਦੁਕਾਨਾਂ ’ਚ ਇਕ ਵਾਰੀ ਵਰਤੋਂ ਕਰ ਕੇ ਸੁੱਟ ਦਿਤੀ ਜਾਣ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ। ਚੀਫ਼ ਜਸਟਿਸ ਐਸ. ਵੈਦਿਆਨਾਥਨ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ‘ਟੈਟਰਾ ਪੈਕ’ ਡੱਬਿਆਂ ਦੀ ਵਰਤੋਂ ਦੀ ਹਮਾਇਤ ਕੀਤੀ, ਜੋ ਮੁੱਖ ਤੌਰ ’ਤੇ ਕਾਗ਼ਜ਼ ਦੇ ਬਣੇ ਹੁੰਦੇ ਹਨ ਅਤੇ ਪਲਾਸਟਿਕ ਦਾ ਵਧੀਆ ਵਿਕਲਪ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਲਾਸਟਿਕ ਵਿਰੁਧ ਲੜਾਈ ਸਿਰਫ ਵਾਤਾਵਰਣ ਲਈ ਲੜਾਈ ਨਹੀਂ ਹੈ, ਬਲਕਿ ਸਾਡੇ ਗ੍ਰਹਿ ਦੀ ਸਿਹਤ ਅਤੇ ਭਵਿੱਖ ਲਈ ਲੜਾਈ ਹੈ। ਬੈਂਚ ਨੇ ਸ਼ੁਕਰਵਾਰ ਨੂੰ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਅਪਣੇ ਹੁਕਮ ’ਚ ਕਿਹਾ ਕਿ ਸ਼ੁਰੂਆਤ ’ਚ ਅਜਿਹਾ ਕਦਮ ਮੰਦਰ ਕੰਪਲੈਕਸ ਤੋਂ ਚੁਕਿਆ ਜਾ ਸਕਦਾ ਹੈ। ਮੰਦਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੂਜਾ ਸਥਾਨਾਂ ਦੇ ਅੰਦਰ ਅਤੇ ਆਲੇ ਦੁਆਲੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕੀਤੀ ਜਾਵੇ।