Delhi Hit and Run Case : ਦਿੱਲੀ ’ਚ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ, ਡਰਾਈਵਰ ਗ੍ਰਿਫਤਾਰ
ਤੇਜ਼ ਰਫਤਾਰ ਮਰਸਿਡੀਜ਼ ਕਾਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ
Delhi Hit and Run Case : ਦਖਣੀ-ਪੂਰਬੀ ਦਿੱਲੀ ’ਚ ਇਕ ਤੇਜ਼ ਰਫਤਾਰ ਮਰਸਿਡੀਜ਼ ਕਾਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ।
ਪੀੜਤ ਦੇ ਪਰਵਾਰਕ ਮੈਂਬਰਾਂ ਅਨੁਸਾਰ ਕਾਰ ਨੇ ਕਥਿਤ ਤੌਰ ’ਤੇ ਉਸ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ ਅਤੇ ਉਸ ਨੂੰ ਕਈ ਮੀਟਰ ਤਕ ਸੜਕ ’ਤੇ ਘਸੀਟਿਆ।
ਪੁਲਿਸ ਨੇ ਦਸਿਆ ਕਿ 35 ਸਾਲ ਦੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਪ੍ਰਦੀਪ ਗੌਤਮ (45) ਅਪਣੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦਸਿਆ ਕਿ ਕਾਰ ਚਾਲਕ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਦਸਿਆ ਕਿ ਕੰਮ ’ਤੇ ਜਾ ਰਹੇ ਵਿਅਕਤੀ ਨੂੰ ਆਸ਼ਰਮ ਖੇਤਰ ’ਚ ਭੋਗਲ ਫਲਾਈਓਵਰ ਨੇੜੇ ਇਕ ਕਾਰ ਨੇ ਕੁਚਲ ਦਿਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦਾ ਰਹਿਣ ਵਾਲਾ ਸੀ।
ਪੁਲਿਸ ਨੇ ਦਸਿਆ ਕਿ ਗੌਤਮ ਵਿਰੁਧ ਹਿੱਟ ਐਂਡ ਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।