‘Shinkun East’ ਚੋਟੀ ਤੋਂ Punjab Police ਦੇ ਐਸ.ਪੀ. ਵਲੋਂ “ਯੁੱਧ ਨਸ਼ਿਆਂ ਵਿਰੁਧ” ਸੰਦੇਸ਼
ਗੁਰਜੋਤ ਕਲੇਰ ਨੇ 6080 ਮੀਟਰ ਉੱਚਾਈ ਵਾਲੀ ਸ਼ਿੰਕੁਨ ਈਸਟ ਚੋਟੀ ਨੂੰ ਕੀਤਾ ਫ਼ਤਿਹ
Punjab Police SP Sends Message of “War on Drugs” from ‘Shinkun East’ peak Latest News in Punjabi ਲਾਹੌਲ : ਨਸ਼ਿਆਂ ਵਿਰੁਧ ਲੜਾਈ ਵਿਚ ਸਮਰਪਤ ਪੰਜਾਬ ਪੁਲਿਸ ਦੇ ਐਸ.ਪੀ. ਗੁਰਜੋਤ ਸਿੰਘ ਕਲੇਰ ਨੇ ਹਿਮਾਚਲ ਪ੍ਰਦੇਸ਼ ਦੀ ਉੱਚਾਈ ਵਾਲੀ ਸ਼ਿੰਕੁਨ ਈਸਟ ਚੋਟੀ (6,080 ਮੀਟਰ) ਨੂੰ ਫ਼ਤਿਹ ਕਰ ਕੇ ਨਾਂ ਸਿਰਫ਼ ਤਿਰੰਗਾ ਲਹਿਰਾਇਆ, ਸਗੋਂ “ਯੁੱਧ ਨਸ਼ਿਆਂ ਵਿਰੁਧ” ਦਾ ਜੋਸ਼ੀਲਾ ਸੰਦੇਸ਼ ਵੀ ਦਿਤਾ।
ਦੱਸ ਦਈਏ ਕਿ ਗੁਰਜੋਤ ਸਿੰਘ ਕਲੇਰ ਮੋਹਾਲੀ ਨਿਵਾਸੀ ਹਨ ਅਤੇ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੇ ਸਾਬਕਾ ਵਿਦਿਆਰਥੀ ਵੀ ਰਹਿ ਚੁੱਕੇ ਹਨ। ਉਹ ਪੰਜਾਬ ’ਚ ਨਸ਼ੇ ਵਿਰੁਧ ਜਾਗਰੂਕਤਾ ਲਈ ਲੰਬੇ ਸਮੇਂ ਤੋਂ ਯਤਨ ਕਰ ਰਹੇ ਹਨ।
ਐਸ.ਪੀ. ਕਲੇਰ ਨੇ ਦੱਸਿਆ ਕਿ “ਇਸ ਚੜ੍ਹਾਈ ਦਾ ਆਖ਼ਰੀ ਦਿਨ ਸੱਭ ਤੋਂ ਮੁਸ਼ਕਲ ਸੀ ਕਿਉਂਕਿ ਇਕੋ ਦਿਨ ਵਿਚ 1,500 ਮੀਟਰ ਦੀ ਸਿੱਧੀ ਚੜ੍ਹਾਈ ਸੀ। ਬਰਫ਼ ਨਾਲ ਢੱਕੀ ਹੋਈ ਤੇਜ਼ ਢਲਾਨਾਂ, ਗਲੈਸ਼ੀਅਰ ਦੀਆਂ ਗਹਿਰੀ ਦਰਾਰਾਂ ਅਤੇ ਘੱਟ ਆਕਸੀਜਨ ਨੇ ਸਰੀਰਕ ਅਤੇ ਮਾਨਸਿਕ ਦੋਵਾਂ ਤੌਰ ’ਤੇ ਸਾਡੀ ਕਸੌਟੀ ਲਈ ਪਰ ਅਸੀਂ ਅਪਣੀ ਟੈਕਨੀਕ ਤੇ ਧੀਰਜ ਨਾਲ ਕੰਮ ਕੀਤਾ ਅਤੇ ਆਖ਼ੀਰਕਾਰ ਸਫ਼ਲ ਹੋਏ।”
ਅਟਲ ਬਿਹਾਰੀ ਵਾਜਪਈ ਪਹਾੜੀ ਚੜ੍ਹਾਈ ਅਤੇ ਸਬੰਧਤ ਖੇਡ ਸੰਸਥਾਨ (ABVIMAS), ਮਨਾਲੀ ਦੀ ਤਕਨੀਕੀ ਟੀਮ ਦੇ ਸਹਿਯੋਗ ਨਾਲ ਚਲਾਈ ਗਈ। ਮੁਹਿੰਮ ਦੀ ਅਗਵਾਈ ਡਾਇਰੈਕਟਰ ਅਵਿਨਾਸ਼ ਨੇਗੀ ਕਰ ਰਹੇ ਸਨ। ਟੀਮ ਵਿਚ ਲੁਦਰ ਸਿੰਘ, ਦੇਸ਼ ਰਾਜ, ਭਗ ਸਿੰਘ, ਦੀਨਾ ਨਾਥ, ਭੂਵੀ, ਫ੍ਰੈਡੀ ਆਦਿ ਅਨੁਭਵੀ ਟਰੇਨਰ ਸ਼ਾਮਲ ਸਨ।
ਕੁੱਲ 60 ਤੋਂ ਵੱਧ ਲੋਕਾਂ ਨੇ ਇਹ ਮਿਸ਼ਨ ਜੁਆਇਨ ਕੀਤਾ ਸੀ ਪਰ ਚੋਟੀ ਉੱਤੇ ਸੱਭ ਤੋਂ ਪਹਿਲਾਂ ਪਹੁੰਚਣ ਵਾਲੀ ਟੀਮ 6 ਪਹਾੜੀ ਚੜ੍ਹਾਈ ਵਿਦਵਾਨਾਂ ਦੀ ਸੀ, ਜਿਸ ਵਿਚ ਐਸ.ਪੀ. ਕਲੇਰ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਕਲੇਰ ਨਿੱਜੀ ਤੌਰ 'ਤੇ ਪੰਜਾਬ ਦੇ ਇਕ ਦਰਜਨ ਤੋਂ ਵੱਧ ਬੱਚਿਆਂ ਨੂੰ ਭਾਰਤ ਦੇ ਚੋਟੀ ਦੇ ਸੰਸਥਾਨਾਂ ਵਿਚ ਮੁੱਢਲੇ ਅਤੇ ਉੱਨਤ ਪਹਾੜ ਚੜ੍ਹਾਉਣ ਦੇ ਕੋਰਸਾਂ ਵਿਚ ਸ਼ਾਮਲ ਹੋਣ ਲਈ ਸਪਾਂਸਰ ਕੀਤਾ ਹੈ, ਜਿਨ੍ਹਾਂ ਵਿਚ ਉੱਤਰਕਾਸ਼ੀ ਵਿਚ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਅਤੇ ਮਨਾਲੀ ਵਿਚ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਸ਼ਾਮਲ ਹਨ।
(For more news apart from Punjab Police SP Sends Message of “War on Drugs” from ‘Shinkun East’ peak Latest News in Punjabi stay tuned to Rozana Spokesman.)