ਕਰਨਾਟਕ ਵਿਚ ਦੋ ਰੁਪਏ ਸਸਤਾ ਹੋਇਆ ਪਟਰੌਲ ਤੇ ਡੀਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਰਾਜ ਦੀ ਗਠਜੋੜ ਸਰਕਾਰ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਪ੍ਰਤੀ ਲਿਟਰ..........

Petrol

ਕਰਨਾਟਕ : ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਰਾਜ ਦੀ ਗਠਜੋੜ ਸਰਕਾਰ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਪ੍ਰਤੀ ਲਿਟਰ ਤਕ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਪਛਮੀ ਬੰਗਾਲ ਸਰਕਾਰਾਂ ਦੁਆਰਾ ਕੀਮਤਾਂ ਘਟਾਉਣ ਮਗਰੋਂ ਕੁਮਾਰਸਵਾਮੀ ਸਰਕਾਰ 'ਤੇ ਵਧ ਰਹੇ ਦਬਾਅ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਇਥੇ ਕਿਸੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, 'ਗਠਜੋੜ ਸਰਕਾਰ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਪ੍ਰਤੀ ਲਿਟਰ ਤਕ ਦੀ ਕਟੌਤੀ ਕੀਤੀ ਜਾਵੇਗੀ।' 16 ਅਗੱਸਤ ਤੋਂ ਤੇਲ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਤੇਲ ਕੀਮਤਾਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ ਜਦਕਿ ਅੰਡੇਮਾਨ ਨਿਕੋਬਾਰ ਵਿਚ ਸੱਭ ਤੋਂ ਘੱਟ ਹਨ।  (ਏਜੰਸੀ)