ਕਮਲ ਹਸਨ ਨੇ ਕੀਤਾ ਭਾਰਤ ਸਰਕਾਰ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੀ ਭਾਸ਼ਾ ਵਿਵਾਦ ਨੂੰ ਲੈ ਕੇ ਕਹੀ ਵੱਡੀ ਗੱਲ

Kamal Hassan protests the Indian government

ਨਵੀਂ ਦਿੱਲੀ- ਭਾਰਤ ਸਰਕਾਰ ਵੱਲੋਂ ਹਿੰਦੀ ਭਾਸ਼ਾ ਨੂੰ ਜ਼ਬਰਦਸਤੀ ਪੂਰੇ ਦੇਸ਼ ਵਿਚ ਲਾਗੂ ਕਰਨ ਦੀ ਕੋਸ਼ਿਸ਼ ਦਾ ਵੱਖ ਵੱਖ ਰਾਜਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਇਸ ਫੈਲਸੇ ਦੇ ਵਿਰੋਧ ਵਿਚ ਬਹੁਤ ਸਾਰੇ ਸੂਬਿਆਂ ਦੇ ਲੋਕਾਂ ਨੇ ਸੜਕਾਂ ਉੱਤੇ ਉਤਰ ਰੋਸ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸੂਬਾਈ ਬੋਲੀਆਂ ਦਾ ਪਤਨ ਹੋ ਜਾਵੇਗਾ ਜਿਸ ਕਰਕੇ ਭਾਰਤ ਦੀ ਏਕਤਾ ਜਾਣੀ ਜਾਂਦੀ ਹੈ। ਹਿੰਦੀ ਭਾਸ਼ਾ ਦੇ ਇਸ ਵਿਵਾਦ ਵਿਚ ਅਦਾਕਾਰ ਕਮਲ ਹਸਨ ਨੇ ਭਾਰਤ ਸਰਕਾਰ ਦਾ ਵਿਰੋਧ ਕੀਤਾ ਹੈ।

ਕਮਲ ਹਸਨ ਨੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਨਿਯਮ ਦੀ ਲੋੜ ਨਹੀਂ। ਭਾਰਤ ਸਰਕਾਰ ਦਾ ਵਿਰੋਧ ਕਰਦੇ ਹੋਏ ਕਮਲ ਹਸਨ ਨੇ ਕਿਹਾ "ਅਨੇਕਤਾ ਵਿਚ ਏਕਤਾ ਦੇ ਵਾਅਦੇ ਨਾਲ ਅਸੀਂ ਭਾਰਤ ਨੂੰ ਗਣਤੰਤਰ ਬਣਾਇਆ। ਹੁਣ ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਉਸ ਵਾਅਦੇ ਨੂੰ ਤੋੜ ਨਹੀਂ ਸਕਦਾ, ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ ਪਰ ਸਾਡੀ ਮਾਂ ਬੋਲੀ 'ਤਾਮਿਲ' ਹੈ। ਜੱਲੀ ਕੱਟੂ ਤਾਂ ਸਿਰਫ ਇੱਕ ਵਿਰੋਧ ਸੀ।

ਸਾਡੀ ਭਾਸ਼ਾ ਦੀ ਲੜਾਈ ਇਸ ਤੋਂ ਕਿਤੇ ਜ਼ਿਆਦਾ ਵੱਡੀ ਹੋਵੇਗੀ। ਭਾਰਤ ਜਾਂ ਤਾਮਿਲਨਾਡੂ ਨੂੰ ਇਸ ਤਰ੍ਹਾਂ ਦੀ ਲੜਾਈ ਦੀ ਜਰੂਰਤ ਨਹੀਂ। ਜ਼ਿਆਦਾਤਰ ਰਾਸ਼ਟਰ ਮਾਨ ਦੇ ਨਾਲ ਆਪਣੇ ਰਾਸ਼ਟਰੀ ਗੀਤ ਬੰਗਾਲੀ ਵਿਚ ਗਾਉਂਦੇ ਹਨ , ਵਜ੍ਹਾ ਹੈ ਕਿ ਰਾਸ਼ਟਰੀ ਗੀਤ ਲਿਖਣ ਵਾਲੇ ਕਵੀ ਆਪਣੇ ਗੀਤਾਂ ਵਿਚ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਨੂੰ ਸਨਮਾਨ ਦਿੰਦੇ ਹਨ ਅਤੇ ਇਸ ਲਈ ਸਾਡਾ ਰਾਸ਼ਟਰੀ ਗੀਤ ਬਣਿਆ ਹੈ। ਖਾਸ ਭਾਰਤ ਨੂੰ ਆਮ ਜਿਹਾ ਨਾ ਬਣਾਓ। ਅਜਿਹੇ ਨਿਕਟ ਦ੍ਰਿਸ਼ਟੀ ਵਹਿਣ ਕਾਰਨ ਸਭ ਨੂੰ ਦੁੱਖ ਬਰਦਾਸ਼ਤ ਕਰਨਾ ਪਵੇਗਾ

"ਦੱਸ ਦਈਏ ਕਿ ਹਿੰਦੀ ਭਾਸ਼ਾ ਦਾ ਵਿਵਾਦ ਬਹੁਤ ਗੰਭੀਰ ਮਸਲਾ ਬਣ ਗਿਆ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਵਿਚ ਜਗ੍ਹਾ ਜਗ੍ਹਾ 'ਤੇ ਪ੍ਰਦਰਸ਼ਨ ਹੋ ਰਹੇ ਹਨ। ਭਾਰਤ ਸਰਕਾਰ ਦੀ ਇਹ ਕੋਸ਼ਿਸ਼ ਤੁਗਲਕੀ ਫੁਰਮਾਨ ਹੈ ਜਿਸ ਨਾਲ ਸੂਬੇ ਦੀਆਂ ਭਾਸ਼ਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ, ਪਰ ਹੁਣ ਦੇਖਣਾ ਇਹ ਹੈ ਕਿ ਇਸ ਦੇ ਵਿਰੋਧ ਵਿਚ ਉੱਠ ਰਹੀ ਲਹਿਰ ਹੁਣ ਕੀ ਰੂਪ ਧਾਰਨ ਕਰਦੀ ਹੈ ਤੇ ਇਸਦਾ ਸਮੁਚੇ ਦੇਸ਼ 'ਤੇ ਕੀ ਪ੍ਰਭਾਵ ਪੈਂਦਾ ਹੈ।