ਰਾਹੁਲ ਗਾਂਧੀ ਦਾ ਪੀਐੱਮ ਮੋਦੀ 'ਤੇ ਵਾਰ, 'ਬਾਕੀ ਦਿਨ ਵੀ ਲੱਗ ਸਕਦੀ ਹੈ 2.1 ਕਰੋੜ ਵੈਕਸੀਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਸ਼ੁੱਕਰਵਾਰ ਨੂੰ ਇਕ ਦਿਨ ਵਿਚ 2 ਕਰੋੜ ਤੋਂ ਵੱਧ ਕੋਵਿਡ ਵਿਰੋਧੀ ਟੀਕੇ ਲਗਾ ਕੇ ਰੀਕਾਰਡ ਬਣਾਇਆ ਹੈ

Rahul Gandhi, Narendra Modi

 

ਨਵੀਂ ਦਿੱਲੀ: ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi)  ਦੇ ਜਨਮਦਿਨ ਮੌਕੇ ਦੇਸ਼ ਵਿਚ ਕੋਵਿਡ-19 ਵੈਕਸੀਨ ਦੇ 2 ਕਰੋੜ ਟੀਕੇ ਲਗਾ ਕੇ ਭਾਰਤ ਨੇ ਰਿਕਾਰਡ ਕਾਇਮ ਕੀਤਾ ਹੈ ਤੇ ਇਸੇ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ (Rahul Gandhi) ਨੇ ਟਵੀਟ ਕਰ ਲਿਖਿਆ- '222.1 ਕਰੋੜ ਟੀਕੇ ਹੋਰ ਵੀ ਕਈ ਦਿਨਾਂ ਦੀ ਉਡੀਕ ਕਰ ਰਹੇ ਹਨ। ਸਾਡੇ ਦੇਸ਼ ਨੂੰ ਇਸ ਗਤੀ ਦੀ ਲੋੜ ਹੈ। ਇਸ ਟਵੀਟ ਰਾਹੀਂ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਬਾਕੀ ਦਿਨ ਵੀ 2.1 ਕਰੋੜ ਟੀਕੇ ਲਗਾਏ ਜਾ ਸਕਦੇ ਹਨ।

ਦੱਸ ਦਈਏ ਕਿ ਕਿ ਭਾਰਤ ਨੇ ਸ਼ੁੱਕਰਵਾਰ ਨੂੰ  ਇਕ ਦਿਨ ਵਿਚ 2 ਕਰੋੜ ਤੋਂ ਵੱਧ ਕੋਵਿਡ ਵਿਰੋਧੀ ਟੀਕੇ ਲਗਾ ਕੇ ਰੀਕਾਰਡ ਬਣਾਇਆ ਹੈ। ਇਹ ਸਫਲਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਟੀਕਾਕਰਨ ਦੀ ਮੁਹਿੰਮ ਦੁਆਰਾ ਪ੍ਰਾਪਤ ਕੀਤੀ ਗਈ। ਕੋ-ਵਿਨ ਪੋਸਟ 'ਤੇ ਉਪਲਬਧ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5.10 ਵਜੇ ਤੱਕ ਦੇਸ਼ ਭਰ ਵਿਚ ਟੀਕੇ ਦੀਆਂ ਕੁਲ 2,00,41,136 ਖ਼ੁਰਾਕਾਂ ਦਿਤੀਆਂ ਗਈਆਂ। ਦੇਸ਼ ਵਿਚ ਹੁਣ ਤੱਕ ਕੁੱਲ 78.68 ਕਰੋੜ ਟੀਕੇ ਲਗਾਏ ਜਾ ਚੁਕੇ ਹਨ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਚੌਥੀ ਵਾਰ, ਇਕ ਦਿਨ 'ਚ ਇਕ ਕਰੋੜ ਤੋਂ ਵੱਧ ਟੀਕੇ ਲਗਾਏ ਗਏ ਹਨ।