ਵਿਧਾਇਕ ਅਮਾਨਤੁੱਲਾ ਖਾਨ ਦੀ ਗ੍ਰਿਫਤਾਰੀ ਦੌਰਾਨ ACB ਟੀਮ ਨਾਲ ਕੀਤੀ ਗਈ ਧੱਕਾ ਮੁੱਕੀ, 4 ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲੇ ਵਿੱਚ ਜਾਮੀਆ ਥਾਣੇ ਵਿੱਚ ਕੇਸ ਕੀਤੀ ਗਿਆ ਦਰਜ

photo

 

ਨਵੀਂ ਦਿੱਲੀ:  ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਦੇ ਨਿਸ਼ਾਨੇ 'ਤੇ ਆ ਗਏ ਹਨ। ਏਸੀਬੀ ਦੀ ਟੀਮ ਨੇ ਉਹਨਾਂ ਦੇ ਘਰ ਸਮੇਤ 5 ਥਾਵਾਂ 'ਤੇ ਛਾਪੇਮਾਰੀ ਕਰਕੇ ਅਮਾਨਤੁੱਲਾ ਅਤੇ ਉਸ ਦੇ ਸਾਥੀ ਹਾਮਿਦ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਪੇਮਾਰੀ ਦੌਰਾਨ ਅਮਾਨਤੁੱਲਾ ਦੇ ਕਰੀਬੀ ਸਾਥੀਆਂ 'ਤੇ ਏ.ਸੀ.ਬੀ. ਦੇ ਅਧਿਕਾਰੀਆਂ 'ਤੇ ਹਮਲਾ ਕਰਕੇ ਦੁਰਵਿਵਹਾਰ ਕਰਨ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਹੁਣ ਦਿੱਲੀ ਪੁਲਿਸ ਨੇ ਉਸਦੇ 4 ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਜਾਮੀਆ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਫੜੇ ਗਏ ਮੁਲਜ਼ਮਾਂ ਨੇ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਚਲੇ ਜਾਣ ਲਈ ਕਿਹਾ ਸੀ। ਇਸ ਦੌਰਾਨ ਉਹਨਾਂ ਨੇ ਧੱਕਾ ਵੀ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਸ਼ਕੀਲ ਅਹਿਮਦ (45), ਅਫ਼ਸਾਰ (20), ਅਨਵਰ (31) ਅਤੇ ਸਿਕੰਦਰ (45) ਹਨ।

ਇਹ ਸਾਰੀ ਕਾਰਵਾਈ ਵਕਫ਼ ਬੋਰਡ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਏਸੀਬੀ ਮੁਤਾਬਕ ਅਮਾਨਤੁੱਲਾ ਨੇ ਫਰਜ਼ੀ ਤਰੀਕੇ ਨਾਲ ਦਿੱਲੀ ਵਕਫ਼ ਬੋਰਡ ਵਿੱਚ 32 ਲੋਕਾਂ ਦੀ ਭਰਤੀ ਕੀਤੀ ਸੀ। ਉਸ 'ਤੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਦੇ ਦੋਸ਼ ਲੱਗੇ ਸਨ। 'ਆਪ' ਵਿਧਾਇਕ 'ਤੇ ਵਕਫ਼ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗ਼ੈਰਕਾਨੂੰਨੀ ਤੌਰ 'ਤੇ ਦੇਣ ਦਾ ਵੀ ਦੋਸ਼ ਹੈ।