ਦਰਦਨਾਕ ਹਾਦਸਾ: ਡਿਵਾਈਡਰ ਨਾਲ ਟਕਰਾਇਆ ਮੋਟਰਸਾਈਕਲ, ਦੋ ਮੈਡੀਕਲ ਵਿਦਿਆਰਥੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਪਿਆਂ ਦਾ ਰੋ-ਰੋ ਬੁਰਾ ਹਾਲ

photo

 

ਗਾਜ਼ੀਆਬਾਦ:ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ 'ਚ ਐਲੀਵੇਟਿਡ ਰੋਡ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਦੀ ਕਹਿਰ ਨੇ ਦੋ ਵਿਦਿਆਰਥੀਆਂ ਦੀ ਜਾਨ ਲੈ ਲਈ। ਐਲੀਵੇਟਿਡ ਰੋਡ 'ਤੇ ਬਾਈਕ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਵਿਦਿਆਰਥੀ ਬੀਡੀਐਸ ਦੀ ਪੜ੍ਹਾਈ ਕਰ ਰਹੇ ਸਨ।

ਦੋਵਾਂ ਵਿਦਿਆਰਥੀਆਂ ਦੀ ਪਛਾਣ ਅਰੁਣਾਚਲ ਪ੍ਰਦੇਸ਼ ਦੇ ਦੂਯੂ ਸੋਲੋਮਨ (19) ਅਤੇ ਗਿਆਤੀ ਤਾਜੋ (19) ਵਜੋਂ ਹੋਈ ਹੈ। ਇੰਦਰਾਪੁਰਮ ਥਾਣਾ ਇੰਚਾਰਜ ਦੇਵਪਾਲ ਸਿੰਘ ਪੁੰਡੀਰ ਦਾ ਕਹਿਣਾ ਹੈ ਕਿ ਦੋਵੇਂ ਵਿਦਿਆਰਥੀ ਵਸੁੰਧਰਾ ਬੁੱਧ ਚੌਕ ਤੋਂ ਐਲੀਵੇਟਿਡ ਰੋਡ ਤੋਂ ਰਾਜਨਗਰ ਐਕਸਟੈਂਸ਼ਨ ਵੱਲ ਜਾ ਰਹੇ ਸਨ।

ਇਸ ਦੌਰਾਨ ਬਾਈਕ ਆਪਣਾ ਸੰਤੁਲਨ ਗੁਆ​ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਇਕ ਵਿਦਿਆਰਥੀ ਐਲੀਵੇਟਿਡ ਰੋਡ ਤੋਂ ਕਰੀਬ 30 ਫੁੱਟ ਹੇਠਾਂ ਸੜਕ 'ਤੇ ਡਿੱਗ ਗਿਆ। ਪੁਲਿਸ ਤੁਰੰਤ ਦੋਵਾਂ ਨੂੰ ਇਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ।