Bhopal News: ਗੋਂਡ ਰਾਣੀ ਦੀ ਮੂਰਤੀ ਅੱਗੇ ਅਸ਼ਲੀਲ ਡਾਂਸ ਦਾ ਮਾਮਲਾ, ਮੁਲਜ਼ਮ ਕਾਬੂ
Bhopal News: ਮੁਲਜ਼ਮ ਪੁਲਿਸ ਦੀ 23ਵੀਂ ਬਟਾਲੀਅਨ ਵਿੱਚ ਕੰਮ ਕਰਦਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
Bhopal News: ਗੋਂਡ ਰਾਣੀ ਕਮਲਾਪਤੀ ਦੀ ਮੂਰਤੀ ਦੇ ਸਾਹਮਣੇ ਇੱਕ ਵਿਅਕਤੀ ਦਾ ਅਸ਼ਲੀਲ ਨੱਚਣ ਦਾ ਵੀਡੀਓ ਵਾਇਰਲ ਹੋਇਆ ਹੈ। ਪੁਲਿਸ ਨੇ ਇਸ ਕਾਰੇ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਉਨ੍ਹਾਂ ਦੇ ਇੱਕ ਮੁਲਾਜ਼ਮ ਨੂੰ ਹਿਰਾਸਤ ਵਿੱਚ ਲਿਆ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਭਾਜਪਾ ਦੇ ਭੋਪਾਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੇ ਦੋਸ਼ੀਆਂ ਦੇ ਖਿਲਾਫ ਸਖਤ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਲਗਾਉਣ ਦੀ ਮੰਗ ਕੀਤੀ ਅਤੇ ਇਸ ਮੰਗ ਦਾ ਇੱਕ ਮੰਗ ਪੱਤਰ ਭੋਪਾਲ ਪੁਲਿਸ ਕਮਿਸ਼ਨਰ ਨੂੰ ਵੀ ਸੌਂਪਿਆ।
ਪੁਲਿਸ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਕਿਹਾ, ਵੀਡੀਓ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਪੁਲਿਸ ਦੀ 23ਵੀਂ ਬਟਾਲੀਅਨ ਵਿੱਚ ਕੰਮ ਕਰਦਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੱਕੀ ਦਾ ਚਿਹਰਾ ਮੂਰਤੀ ਦੇ ਸਾਹਮਣੇ ਨੱਚ ਰਹੇ ਵਿਅਕਤੀ ਨਾਲ ਮੇਲ ਖਾਂਦਾ ਹੈ।
ਉਨ੍ਹਾਂ ਕਿਹਾ ਕਿ ਪੜਤਾਲ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਰਾਜ ਦੀ ਰਾਜਧਾਨੀ ਦੇ ਸ਼ਿਆਮਲਾ ਹਿਲਸ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।