ਬਲੀਆ ਗੋਲੀਕਾਂਡ-  ਮੁੱਖ ਦੋਸ਼ੀ ਗ੍ਰਿਫ਼ਤਾਰ, ਪਿਛਲੇ ਤਿੰਨ ਦਿਨਾਂ ਤੋਂ ਸੀ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਹੋਰ ਮੁਲਜ਼ਮ- ਸੰਤੋਸ਼ ਯਾਦਵ ਅਤੇ ਮਰਾਜੀਤ ਯਾਦਵ ਨੂੰ ਵੀ ਗ੍ਰਿਫ਼ਤਾਰ

Direndra Singh

ਲਖਨਊ- ਉੱਤਰ ਪ੍ਰਦੇਸ਼ ਵਿਚ ਬਲੀਆ ਗੋਲੀ ਕਾਂਡ ਦੇ ਮੁੱਖ ਦੋਸ਼ੀ ਧੀਰੇਂਦਰ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਉਹ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਦਾ ਸਹਿਯੋਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਟੀਐਫ ਦੀਆਂ ਟੀਮਾਂ ਨੇ ਅੱਜ ਸਵੇਰੇ ਦੇ ਲਖਨਊ ਕੇ ਜਨੇਸ਼ਵਰ ਮਿਸ਼ਰਾ ਪਾਰਕ ਤੋਂ ਬਾਲਿਆ ਕੇਸ ਦੇ ਮੁੱਖ ਮੁਲਜ਼ਮ ਧੀਰੇਂਦਰ ਸਿੰਘ ਨੂੰ ਕਾਬੂ ਕੀਤਾ। ਦੋ ਹੋਰ ਮੁਲਜ਼ਮ- ਸੰਤੋਸ਼ ਯਾਦਵ ਅਤੇ ਮਰਾਜੀਤ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 

ਗੋਲੀ ਕਾਂਡ ਵਿਚ ਹੁਣ ਤਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਯੂਪੀ ਦੇ ਬੈਰੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਲਗਾਤਾਰ ਧੀਰੇਂਦਰ ਦਾ ਪੱਖ ਲੈਂਦੇ ਰਹੇ। ਜਿਸ ਮਗਰੋਂ ਭਾਜਪਾ 'ਤੇ ਖੁੱਲ੍ਹ ਕੇ ਦੋਸ਼ੀ ਦਾ ਸਾਥ ਦੇਣ ਦਾ ਦੋਸ਼ ਲਗਦਾ ਰਿਹਾ। ਸੂਤਰਾਂ ਅਨੁਸਾਰ ਬਲੀਆ ਗੋਲੀ ਕਾਂਡ ਦਾ ਮੁੱਖ ਦੋਸ਼ੀ ਧਰੇਂਦਰ ਸਿੰਘ ਆਤਮ ਸਮਰਪਣ ਕਰਨ ਦੇ ਮੂਡ ਵਿਚ ਸੀ।

ਇਸ ਦੌਰਾਨ, ਉਹ ਯੂ ਪੀ ਦੇ ਕਈ ਨੇਤਾਵਾਂ ਅਤੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਸੀ। ਵਕੀਲਾਂ ਨਾਲ ਸੰਪਰਕ ਬਣਾ ਕੇ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਇਸ ਲਈ ਦੋ ਦਿਨ ਪਹਿਲਾਂ ਲਖਨਊ ਆਇਆ ਸੀ। ਸਮਰਪਣ ਦੀ ਪੂਰੀ ਯੋਜਨਾ ਬਣਾਈ ਗਈ ਸੀ, ਪਰ ਮੌਕੇ 'ਤੇ ਐਸਟੀਐਫ ਨੇ ਫੜ ਲਿਆ।