ਹੈਦਰਾਬਾਦ ਝੀਲ ਟੁੱਟਣ ਕਾਰਨ ਜਨਤਕ ਜੀਵਨ ਬੇਹਾਲ, ਲੋਕਾਂ 'ਚ ਡਰ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਅਪੀਲ ਕੀਤੀ ਹੈ ਕਿ, “ਹੈਦਰਾਬਾਦ ਦੇ ਸਾਰੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਹਰ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ।  

Heavy rains in Hyderabad

ਨਵੀਂ ਦਿੱਲੀ- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸ਼ਨੀਵਾਰ ਸ਼ਾਮ ਅਤੇ ਰਾਤ ਨੂੰ ਵੀ ਤੇਜ਼ ਬਾਰਸ਼ ਹੋਈ, ਜਿਸ ਕਾਰਨ ਹੈਦਰਾਬਾਦ ਦੇ ਕਈ ਹਿੱਸਿਆਂ ਵਿੱਚ ਭਾਰੀ ਪਾਣੀ ਭਰ ਗਿਆ। ਸਥਿਤੀ ਇਹ ਬਣ ਗਈ ਕਿ ਗਲੀਆਂ ਹੜ੍ਹਾਂ ਦੀ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਪਾਣੀ ਦਾ ਪ੍ਰਵਾਹ ਇੰਨਾ ਤੇਜ਼ ਹੈ ਕਿ ਬਹੁਤ ਸਾਰੇ ਵਾਹਨ ਪਾਣੀ ‘ਚ ਵਗਦੇ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਹੜ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। 

ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਅਪੀਲ ਕੀਤੀ ਹੈ ਕਿ, “ਹੈਦਰਾਬਾਦ ਦੇ ਸਾਰੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਹਰ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ।  

ਮੀਡੀਆ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ ਜਿਸ ਵਿੱਚ ਆਟੋ ਰਿਕਸ਼ਾ ਅਤੇ ਕਾਰ ਪਾਣੀ ਦੀ ਤੇਜ਼ ਧਾਰਾ 'ਚ ਵਗਦੀ ਦਿਖਾਈ ਦੇ ਰਹੀ ਹੈ। ਲੋਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸ ਦੇਈਏ ਕਿ ਸ਼ਨੀਵਾਰ ਰਾਤ ਨੂੰ ਹੋਈ ਭਾਰੀ ਬਾਰਸ਼ ਕਾਰਨ ਬਾਲਾਪੁਰ ਝੀਲ ਦਾ ਬੰਨ੍ਹ ਵੀ ਟੁੱਟ ਗਿਆ। ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਇਸ ਸਮੇਂ ਹੈਦਰਾਬਾਦ ਦੇ ਹਾਫਿਜ਼ ਬਾਬਾ ਨਗਰ, ਫੁੱਲਬਾਗ, ਉਮਰ ਕਲੋਨੀ, ਇੰਦਰਾ ਨਗਰ, ਸ਼ਿਵਾਜੀ ਨਗਰ ਅਤੇ ਰਾਜੀਵ ਨਗਰ ਵਰਗੇ ਖੇਤਰ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਕਈ ਰਿਹਾਇਸ਼ੀ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।

ਪਿਛਲੇ ਹਫ਼ਤੇ ਹੈਦਰਾਬਾਦ ਵਿੱਚ ਹੋਈ ਬਾਰਸ਼ ਤੋਂ ਪਹਿਲਾਂ ਹੀ ਹਾਲਾਤ ਖ਼ਰਾਬ ਰਹੇ। ਇਸ ਦੌਰਾਨ NDRF ਦੀ ਟੀਮ ਵੀ ਲੋਕਾਂ ਦੀ ਮਦਦ ਲਈ ਪਹੁੰਚ ਗਈ ਹੈ। ਡੀਜੀ ਐਨਡੀਆਰਐਫ ਨੇ ਏਬੀਪੀ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਉਹ ਖੁਦ ਕੰਟਰੋਲ ਰੂਮ ਤੋਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।