ਜੰਮੂ ਕਸ਼ਮੀਰ : ਤ੍ਰਾਲ ਵਿਚ ਸੀਆਰਪੀਐੱਫ਼ ਦੀ ਟੀਮ 'ਤੇ ਗ੍ਰਨੇਡ ਹਮਲਾ, ਇਕ ਏਐੱਸਆਈ ਜਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

Jammu and Kashmir: Grenade attack on CRPF team in Tral

ਜੰਮੂ ਕਸ਼ਮੀਰ - ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ  ਉੱਤੇ ਅੱਤਵਾਦੀਆਂ ਨੇ ਇੱਕ ਗ੍ਰਨੇਡ ਹਮਲਾ ਕੀਤਾ ਹੈ। ਹਮਲੇ ਵਿਚ ਇੱਕ ਸਹਾਇਕ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੀਰਵਾਰ ਨੂੰ ਅੱਤਵਾਦੀਆਂ ਨੇ ਦੱਕਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਵਿਚ ਗ੍ਰਨੇਡ ਹਮਲਾ ਕੀਤਾ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ 180 ਬੀਐੱਨ ਦੀ ਸੀਆਰਪੀਐੱਫ 'ਤੇ ਗ੍ਰਨੇਡ ਸੁੱਟਿਆ। ਜਿਸ ਵਿਚ ਸੀਆਰਪੀਐਫ ਦਾ ਇੱਕ ਏਐਸਪੀ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਸੀ। ਸੁਰੱਖਿਆ ਬਲਾਂ ਨੇ ਅਨੰਤਨਾਗ ਵਿਚ ਇੱਕ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਸੀ। ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਏ ਸ਼੍ਰੇਣੀ ਦੇ ਅੱਤਵਾਦੀ ਅਤੇ ਆਈਈਡੀ ਮਾਹਰ ਨਸੀਰ ਸ਼ਕੀਲ ਸਾਬ ਸ਼ਕਤੀ ਭਾਈ ਵਜੋਂ ਹੋਈ ਸੀ।