ਰੇਲ ਰੋਕੋ ਅੰਦੋਲਨ: ਲਖਨਊ ਪੁਲਿਸ ਨੇ ਜਾਰੀ ਕੀਤਾ ਕਿਸਾਨਾਂ ਖ਼ਿਲਾਫ਼ NSA ਲਾਉਣ ਦਾ ਫ਼ਰਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹੇ ਵਿਚ 144 ਸੀਆਰਪੀਸੀ ਵੀ ਲਗਾਈ ਗਈ ਹੈ ਅਤੇ ਜੇਕਰ ਕੋਈ ਆਮ ਹਾਲਾਤ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐੱਨਐੱਸਏ ਲਗਾਇਆ ਜਾਵੇਗਾ- lucknow Police

Lucknow Police issue order to impose NSA against farmers

 

ਨਵੀਂ ਦਿੱਲੀ - ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 18 ਅਕਤੂਬਰ ਨੂੰ ਪੂਰੇ ਦੇਸ਼ 'ਚ 'ਰੇਲ ਰੋਕੋ' ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲ ਰੋਕੋ ਅੰਦੋਲਨ ਲਖੀਮਪੁਰ ਖੇੜੀ ਦੀ ਘਟਨਾ ਦੇ ਸਿਲਸਿਲੇ ਵਿਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤੀ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੱਖਿਆ ਗਿਆ ਹੈ।

Rakesh Tikait Speak About Rail Roko Protest

ਇਸ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ, "ਇਹ ਅੰਦੋਲਨ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਂ ਹੋਵੇਗਾ। ਪੂਰੇ ਦੇਸ਼ ਵਿਚ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਟ੍ਰੇਨ ਕਿੱਥੇ ਰੋਕਣੀ ਹੈ। ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ।" ਦੂਜੇ ਪਾਸੇ ਨਿਊਜ਼ ਏਜੰਸੀ ਮੁਤਾਬਕ ਲਖਨਊ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਸੰਗਠਨ ਵੱਲੋਂ ਸੱਦੇ ਗਏ 'ਰੇਲ ਰੋਕੋ ਅੰਦੋਲਨ' ਵਿਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰੇਗੀ।

ਲਖਨਊ ਪੁਲਿਸ ਨੇ ਕਿਹਾ ਹੈ, "ਜ਼ਿਲ੍ਹੇ ਵਿਚ 144 ਸੀਆਰਪੀਸੀ ਵੀ ਲਗਾਈ ਗਈ ਹੈ ਅਤੇ ਜੇਕਰ ਕੋਈ ਆਮ ਹਾਲਾਤ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐੱਨਐੱਸਏ ਲਗਾਇਆ ਜਾਵੇਗਾ।" ਇਸ ਦੇ ਨਾਲ ਹੀ ਦੱਸ ਦਈਏ ਕਿ ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਜੇ ਸਰਕਾਰ ਕਾਨੂੰਨਾਂ ਤਹਿਤ ਐੱਮਐੱਸਪੀ ਦੀ ਗਾਰੰਟੀ ਦੇ ਦਿੰਦੀ ਹੈ ਤਾਂ ਕਿਸਾਨ ਅੰਦੋਲਨ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, "ਇੱਕੋ ਹੀ ਤਾਂ ਗੱਲ ਹੈ, ਉਸ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ? ਉਹ (ਕਿਸਾਨ) ਐੱਮਐੱਸਪੀ ਤੋਂ ਘੱਟ ਸਮਝੌਤਾ ਨਹੀਂ ਕਰਨਗੇ।"