ਗੁਜਰਾਤ 'ਚ ਬੱਸ ਤੇ ਟ੍ਰੇਲਰ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 15 ਹੋਰ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

।'' ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਇਕ ਬੱਚਾ, ਇਕ ਔਰਤ ਅਤੇ ਚਾਰ ਪੁਰਸ਼ ਹਨ।

A terrible collision between a bus and a trailer in Gujarat

 

ਗੁਜਰਾਤ: ਵਡੋਦਰਾ ਸ਼ਹਿਰ ਦੀ ਬਾਹਰੀ ਸਰਹੱਦ 'ਤੇ ਅਹਿਮਦਾਬਾਦ-ਮੁੰਬਈ ਰਾਸ਼ਟਰੀ ਰਾਜਮਾਰਗ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਬੱਸ ਦੀ ਟ੍ਰੇਲਰ ਨਾਲ ਜ਼ਬਰਦਸਤ ਟੱਕਰ ਹੋਈ ਜਿਸ ’ਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹਾਦਸਾ ਸਵੇਰੇ ਕਰੀਬ 4.30 ਵਜੇ ਵਾਪਰਿਆ, ਜਦੋਂ ਲਗਜਰੀ ਬੱਸ ਰਾਜਸਥਾਨ ਤੋਂ ਸੂਰਤ (ਗੁਜਰਾਤ) ਵੱਲ ਜਾ ਰਹੀ ਸੀ। 

ਪਾਣੀਗੇਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਮਾਰਗ 'ਤੇ 'ਓਵਰਟੇਕ' ਕਰਨ ਦੀ ਕੋਸ਼ਿਸ਼ 'ਚ ਬੱਸ ਨੇ ਟ੍ਰੇਲਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਪੁਲਿਸ ਡਿਪਟੀ ਕਮਿਸ਼ਨਰ ਯਸ਼ਪਾਲ ਜਗਨੀਆ ਨੇ ਦੱਸਿਆ ਕਿ ਹਾਦਸੇ 'ਚ 6 ਯਾਤਰੀਆਂ ਦੀ ਜਾਨ ਚਲੀ ਗਈ, ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ,''ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ 2 ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।'' ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਇਕ ਬੱਚਾ, ਇਕ ਔਰਤ ਅਤੇ ਚਾਰ ਪੁਰਸ਼ ਹਨ।