ਪੰਜਾਬ ਦੇ ਦੋ ਬਦਮਾਸ਼ ਮੁੰਬਈ ਤੋਂ ਗ੍ਰਿਫਤਾਰ
ਪੰਚਮ ਨੂਰ ਸਿੰਘ (32) ਅਤੇ ਹਿਮਾਂਸ਼ੂ ਮਾਤਾ (30) ਨੂੰ ਕੁਰਲਾ ਦੇ ਹੋਟਲ ’ਚੋਂ ਕਾਬੂ ਕੀਤਾ ਗਿਆ
ਮੁੰਬਈ: ਬੁਧਵਾਰ ਸਵੇਰੇ ਮੁੰਬਈ ਵਿਚ ਪੰਜਾਬ ਦੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਤਲ ਦੀ ਕੋਸ਼ਿਸ਼ ਅਤੇ ਅਗਵਾ ਵਰਗੇ 11 ਮਾਮਲਿਆਂ ’ਚ ਸ਼ਾਮਲ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਕੁਰਲਾ ਖੇਤਰ ਦੇ ਵਿਨੋਬਾ ਭਾਵੇ ਨਗਰ ’ਚ ਜਾਲ ਵਿਛਾ ਕੇ ਇਕ ਹੋਟਲ ’ਚੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਪੰਚਮ ਨੂਰ ਸਿੰਘ (32) ਅਤੇ ਹਿਮਾਂਸ਼ੂ ਮਾਤਾ (30) ਵਜੋਂ ਹੋਈ ਹੈ।
ਅਧਿਕਾਰੀ ਨੇ ਦਸਿਆ ਕਿ ਇਹ ਦੋਵੇਂ ਪੰਜਾਬ ਦੇ ਜਲੰਧਰ ਦੇ ਵਸਨੀਕ ਹਨ ਅਤੇ ਕਤਲ ਦੀ ਕੋਸ਼ਿਸ਼, ਅਗਵਾ, ਗੋਲੀਬਾਰੀ ਅਤੇ ਡਰ ਪੈਦਾ ਕਰਨ ਵਰਗੇ 11 ਅਪਰਾਧਿਕ ਮਾਮਲਿਆਂ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੰਬਈ ਪੁਲਿਸ ਨੇ ਪੰਜਾਬ ’ਚ ਉਨ੍ਹਾਂ ਦੇ ਹਮਰੁਤਬਾ ਨੂੰ ਗ੍ਰਿਫਤਾਰੀ ਬਾਰੇ ਸੂਚਿਤ ਕਰ ਦਿਤਾ ਹੈ। ਅਧਿਕਾਰੀ ਨੇ ਦਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਦਿਨ ਵੇਲੇ ਪੰਜਾਬ ਪੁਲੀਸ ਹਵਾਲੇ ਕਰ ਦਿਤਾ ਜਾਵੇਗਾ।