Rajasthan ਵਿਚ ਇਕ ਤੇਜ਼ ਰਫ਼ਤਾਰ ਬੱਸ ਪਲਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਿਆਨਕ ਹਾਦਸੇ ’ਚ 2 ਬੱਚਿਆਂ ਦੀ ਮੌਤ, 28 ਜ਼ਖ਼ਮੀ 

A Speeding Bus Overturned in Rajasthan Latest News in Punjabi 

A Speeding Bus Overturned in Rajasthan Latest News in Punjabi ਰਾਜਸਥਾਨ : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਭਿਆਨਕ ਹਾਦਸੇ ਵਾਪਰਿਆ। ਜਿਸ ਵਿਚ ਇਕ ਤੇਜ਼ ਰਫ਼ਤਾਰ ਬੱਸ ਪਲਟ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਲੀ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਤੇਜ਼ ਰਫ਼ਤਾਰ ਬੱਸ ਪਲਟ ਗਈ। ਇਸ ਹਾਦਸੇ ਵਿਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। 

ਦੱਸ ਦਈਏ ਕਿ ਇਹ ਹਾਦਸਾ ਰੋਹਟ ਥਾਣਾ ਖੇਤਰ ਦੇ ਗਜਾਨਗੜ੍ਹ ਟੋਲ ਨੇੜੇ ਵਾਪਰਿਆ। ਪੁਲਿਸ ਅਨੁਸਾਰ, ਇਕ ਪ੍ਰਾਈਵੇਟ ਬੱਸ ਪ੍ਰਤਾਪਗੜ੍ਹ ਤੋਂ ਜੈਸਲਮੇਰ ਜਾ ਰਹੀ ਸੀ। ਹਾਦਸੇ ਵਿਚ 28 ਯਾਤਰੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਪਾਲੀ ਦੇ ਬਾਂਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।


ਇਸ ਦੌਰਾਨ, ਰਤਲਾਮ (ਮੱਧ ਪ੍ਰਦੇਸ਼) ਦੀ ਰਹਿਣ ਵਾਲੀ ਇਕ ਸਾਲ ਦੀ ਦਿਵਿਆ ਦੀ ਬੱਸ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਦਿਵਿਆ ਦੇ ਮਾਪੇ ਅਪਣੀ ਧੀ ਦੀ ਲਾਸ਼ ਨਾਲ ਲੰਬੇ ਸਮੇਂ ਤਕ ਚਿੰਬੜੇ ਹੋਏ ਰੋਂਦੇ ਰਹੇ, ਇਸ ਦੇ ਨਾਲ ਹੀ ਇਸ ਭਿਆਨਕ ਹਾਦਸੇ ਵਿਚ ਇਕ ਮੱਧ ਪ੍ਰਦੇਸ਼ ਦੇ ਖੇਤਪਾਲੀਆ ਦੀ ਰਹਿਣ ਵਾਲੀ 7 ਸਾਲਾ ਲੜਕੀ ਸੋਨਾ ਦੀ ਸ਼ੀਸ਼ੇ ਨਾਲ ਟੱਕਰ ਹੋਈ। ਬਾਂਗਰ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।

ਜਾਣਕਾਰੀ ਅਨੁਸਾਰ ਜ਼ਖ਼ਮੀ ਯਾਤਰੀਆਂ ਨੇ ਡਰਾਈਵਰ ਨੂੰ ਵਾਰ-ਵਾਰ ਬੱਸ ਹੌਲੀ ਚਲਾਉਣ ਲਈ ਕਿਹਾ ਸੀ, ਪਰੰਤੂ ਉਸ ਨੇ ਇਨਕਾਰ ਕਰ ਦਿਤਾ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਰੋਹਟ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਬਚਾਇਆ। ਦੱਸ ਦਈਏ ਕਿ ਬੱਸ ਵਿਚ 40 ਯਾਤਰੀ ਸਨ। ਇਸ ਹਾਦਸੇ ਕਾਰਨ ਕੁੱਝ ਸਮੇਂ ਲਈ ਟ੍ਰੈਫ਼ਿਕ ਜਾਮ ਹੋ ਗਿਆ।

ਇਸ ਸਾਲ ਰਾਜਸਥਾਨ ਵਿਚ ਸੜਕ ਹਾਦਸਿਆਂ ਵਿਚ 8,000 ਤੋਂ ਵੱਧ ਮੌਤਾਂ
ਇਸ ਸਾਲ ਅਗਸਤ ਤਕ, ਰਾਜਸਥਾਨ ਵਿਚ ਸੜਕ ਹਾਦਸਿਆਂ ਵਿਚ 8,060 ਲੋਕਾਂ ਦੀ ਜਾਨ ਗਈ ਹੈ। ਇਹ ਪਿਛਲੇ ਸਾਲ (ਜਨਵਰੀ-ਅਗੱਸਤ) ਨਾਲੋਂ 325 ਵੱਧ ਮੌਤਾਂ ਹਨ, ਜੋ ਕਿ ਪਿਛਲੇ ਸਾਲ ਨਾਲੋਂ 4 ਫ਼ੀ ਸਦੀ ਵੱਧ ਹਨ।

2020 ਤੋਂ 2024 ਤਕ ਰਾਜਸਥਾਨ ਵਿਚ ਸੜਕ ਹਾਦਸਿਆਂ ਵਿਚ 58,000 ਤੋਂ ਵੱਧ ਲੋਕਾਂ ਦੀ ਜਾਨ ਗਈ। ਇਨ੍ਹਾਂ ਵਿਚੋਂ 28,675 35 ਸਾਲ ਤੋਂ ਘੱਟ ਉਮਰ ਦੇ ਸਨ। ਇਹ ਜਾਣਕਾਰੀ ਡੀਡਵਾਨਾ ਦੇ ਵਿਧਾਇਕ ਯੂਨਸ ਖ਼ਾਨ ਦੁਆਰਾ ਵਿਧਾਨ ਸਭਾ ਵਿਚ ਇਕ ਸਵਾਲ ਉਠਾਏ ਜਾਣ ਤੋਂ ਬਾਅਦ ਸਾਹਮਣੇ ਆਈ।

(For more news apart from A Speeding Bus Overturned in Rajasthan Latest News in Punjabi stay tuned to Rozana Spokesman.)