ਦੀਵਾਲੀ ਤੋਂ ਪਹਿਲਾਂ ਰਾਜਧਾਨੀ ’ਚ ਵਧਿਆ ਪ੍ਰਦੂਸ਼ਣ
ਰਾਜਧਾਨੀ ਦੇ ਕਈ ਇਲਾਕਿਆਂ ’ਚ ਏਅਰ ਕੁਆਲਿਟੀ ਇੰਡੈਕਸ 350 ਤੋਂ ਪਾਰ
Pollution increases in the capital ahead of Diwali
ਨਵੀਂ ਦਿੱਲੀ: ਦੀਵਾਲੀ ਤੋਂ ਸਿਰਫ਼ 2 ਦਿਨ ਪਹਿਲਾਂ ਦਿੱਲੀ ਵਿਚ ਪ੍ਰਦੂਸ਼ਣ ਵੱਧ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਏਅਰ ਕੁਆਲਿਟੀ ਇੰਡੈਕਸ 350 ਨੂੰ ਪਾਰ ਕਰ ਗਿਆ ਹੈ। ਸ਼ਨੀਵਾਰ ਸਵੇਰੇ 8 ਵਜੇ ਹਵਾ ਦੀ ਗੁਣਵੱਤਾ 367 ਦਰਜ ਕੀਤੀ ਗਈ। ਆਨੰਦ ਵਿਹਾਰ ਵਿਚ ਸਭ ਤੋਂ ਵੱਧ ਹਵਾ ਦੀ ਗੁਣਵੱਤਾ 370 ਦਰਜ ਕੀਤੀ ਗਈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ-ਐਨ.ਸੀ.ਆਰ. ਵਿਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਲਾਗੂ ਕੀਤਾ ਹੈ। ਕਮਿਸ਼ਨ ਨੇ ਇਹ ਕਾਰਵਾਈ ਖੇਤਰ ਵਿਚ ਹਵਾ ਦੀ ਗੁਣਵੱਤਾ 211 ਤੱਕ ਪਹੁੰਚਣ ਤੋਂ ਬਾਅਦ ਕੀਤੀ।