ਹੈਰਾਨ ਕਰ ਦੇਣਗੀਆਂ 100 ਰੁਪਏ ਦੇ ਨਵੇਂ ਨੋਟ ਦੀਆਂ ਖਾਸੀਅਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੇ ਵਾਰਨਿਸ਼ ਪੇਂਟ ਚੜਿਆ ਹੋਵੇਗਾ ਜਿਸ ਕਾਰਨ ਇਸ ਨੂੰ ਕੱਟਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਪਾਣੀ ਵਿਚ ਛੇਤੀ ਗਲੇਗਾ।

110 Rs Note

ਨਵੀਂ ਦਿੱਲੀ, ( ਭਾਸ਼ਾ ) : ਭਾਰਤੀ ਰਿਜ਼ਰਵ ਬੈਂਕ ਵੱਲੋਂ 100 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਗਿਆ ਸੀ ਪਰ ਕੱਲ ਹੋਣ ਜਾ ਰਹੀ ਬੈਠਕ ਵਿਚ ਕੇਂਦਰੀ ਬੈਂਕ ਇਕ ਨਵੇਂ 100 ਰੁਪਏ ਦੇ ਨੋਟ ਦਾ ਔਲਾਨ ਕਰ ਸਕਦੀ ਹੈ। ਇਸ ਨੋਟ ਦੀ ਸੱਭ ਤੋਂ ਵੱਡੀ ਖਾਸੀਅਤ ਹੋਵੇਗੀ ਕਿ ਇਹ ਫਟੇਗਾ ਨਹੀਂ। ਸੋਮਵਾਰ ਨੂੰ ਹੋਣ ਜਾ ਰਹੀ ਇਸ ਬੈਠਕ ਵਿਚ ਇਸ ਨਵੇਂ ਨੋਟ ਨੂੰ ਜਾਰੀ ਕਰਨ ਦੇ ਮਤੇ ਨੂੰ ਮੰਜੂਰੀ ਮਿਲ ਸਕਦੀ ਹੈ। ਇਸ ਤੇ ਵਾਰਨਿਸ਼ ਪੇਂਟ ਚੜਿਆ ਹੋਵੇਗਾ ਜਿਸ ਕਾਰਨ ਇਸ ਨੂੰ ਕੱਟਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਪਾਣੀ ਵਿਚ ਛੇਤੀ ਗਲੇਗਾ।

ਦੱਸ ਦਈਏ ਕਿ ਆਮ ਤੌਰ ਤੇ 100 ਰੁਪਏ ਦਾ​ਸਾਧਾਰਨ ਨੋਟ 3 ਸਾਲ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ 100  ਰੁਪਏ ਦਾ ਇਹ ਨਵਾਂ ਨੋਟ ਘੱਟ ਤੋਂ ਘੱਟ 7 ਸਾਲ ਦੀ ਮਿਆਦ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋਵੇਗਾ। ਇਸ ਨੋਟ ਦਾ ਆਕਾਰ ਪਹਿਲਾਂ ਦੇ ਨੋਟ ਦੀ ਤਰ੍ਹਾਂ ਹੀ ਹੋਵੇਗਾ। ਪਰ ਇਹ ਪੁਰਾਣੇ ਨੋਟ ਦੇ ਮੁਕਾਬੇਲ ਦੋ ਗੁਣਾ ਵੱਧ ਟਿਕਾਊ ਹੋਵੇਗਾ। ਇਹ ਨੋਟ ਪਾਣੀ ਜਾਂ ਕੈਮੀਕਲ ਨਾਲ ਖਰਾਬ ਨਹੀਂ ਹੋਵੇਗਾ। ਵਾਰਨਿਸ਼ ਚੜੇ ਹੋਣ ਕਾਰਨ ਇਸ ਨੋਟ ਦੇ ਖਰਾਬ ਹੋਣ ਦਾ ਖਤਰਾ 70 ਫ਼ੀ ਸਦੀ ਤੱਕ ਘੱਟ ਹੋਵੇਗਾ।

ਹਾਲਾਂਕਿ ਇ​ਸ ਨੂੰ ਵਾਰ-ਵਾਰ ਮੋੜਨਾ ਪਹਿਲਾਂ ਦੇ ਮੁਕਾਬਲੇ ਸੌਖਾ ਨਹੀਂ ਹੋਵੇਗਾ। ਦੱਸ ਦਈਏ ਕਿ ਸਰਕਾਰ ਨੇ 100 ਰੁਪਏ ਦਾ ਜੋ ਨੋਟ ਲਿਆਂਦਾ ਹੈ ਉਸ 'ਤੇ ਲਗਭਗ 1000 ਨੋਟ ਛਾਪਣ 'ਤੇ 1570 ਰੁਪਏ ਦਾ ਖਰਚ ਆਉਂਦਾ ਹੈ। ਪਰ ਵਾਰਨਿਸ਼ ਵਾਲੇ ਨੋਟ ਦੀ ਛਪਾਈ ਵਿਚ ਇਹ ਖਰਚ 20 ਫ਼ੀ ਸਦੀ ਤੱਕ ਵਧੇਗਾ। ਜੇਕਰ ਸੋਮਵਾਰ ਨੂੰ ਹੋਣ ਜਾ ਰਹੀ ਬੈਠਕ ਵਿਚ ਇਸ ਨੋਟ ਨੂੰ ਮੰਜੂਰੀ ਮਿਲ ਜਾਂਦੀ ਹੈ ਤਾਂ ਇਸ਼ ਨੂੰ ਬਜ਼ਾਰ ਵਿਚ ਟ੍ਰਾਇਲ ਦੇ  ਤੌਰ ਤੇ ਉਤਾਰਿਆ ਜਾ ਸਕੇਗਾ।