ਗੁਜਰਾਤ 'ਚ ਵਾਪਰਿਆਂ ਭਿਆਨਕ ਸੜਕ ਹਾਦਸਾ, 11 ਦੀ ਮੌਤ, 19 ਜਖ਼ਮੀ
ਜ਼ਖਮੀਆਂ ਦਾ ਇਲਾਜ ਵਡੋਦਰਾ ਦੇ ਸਯਾਜੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ
11 killed, 19 injured in road mishap in Gujarat
ਵਡੋਦਰਾ: ਗੁਜਰਾਤ ਦੇ ਵਡੋਦਰਾ ਵਿਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਇਕ ਟਰੱਕ ਅਤੇ ਕੰਟੇਨਰ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 5 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਦੱਸ ਦਈਏ ਕਿ ਵਡੋਦਰਾ ਦੇ ਇਸ ਹਾਦਸੇ ਵਿਚ 19 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।
ਜ਼ਖਮੀਆਂ ਦਾ ਇਲਾਜ ਵਡੋਦਰਾ ਦੇ ਸਯਾਜੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਡੋਦਰਾ ਦੇ ਹਾਦਸੇ ‘ਤੇ ਦੁੱਖ ਜ਼ਾਹਰ ਕਰਦਿਆਂ ਟਵੀਟ ਕੀਤਾ ਕਿ‘ ਗੁਜਰਾਤ ਦੇ ਵਡੋਦਰਾ ‘ਚ ਹੋਏ ਸੜਕ ਹਾਦਸੇ‘ ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਦੁਖਦਾਈ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿਚੋਂ ਜਲਦ ਹੀ ਬਾਹਰ ਕੱਢੇ। ਉਹਨਾਂ ਨੇ ਜਖ਼ਮੀਆਂ ਲਈ ਜਲਦ ਠੀਕ ਹੋਣ ਲਈ ਵੀ ਪ੍ਰਾਥਨਾ ਕੀਤੀ ਹੈ।