DU ਨੇ ਪੋਸਟ ਗ੍ਰੈਜੂਏਸ਼ਨ ਲਈ ਦਾਖਲਾ ਪ੍ਰਕਿਰਿਆ ਕੀਤੀ ਸ਼ੁਰੂ, ਲਿੰਕ ਰਾਹੀਂ ਕਰੋ ਚੈੱਕ
ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਲੋਂ ਅੱਜ ਤੋਂ ਪੋਸਟ ਗਰੈਜੂਏਸ਼ਨ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਜਿਨ੍ਹਾਂ ਸਟੂਡੈਂਟਸ ਨੇ ਇਸ ਯੂਨੀਵਰਸਿਟੀ 'ਚ ਦਾਖਿਲ ਲੈਣਾ ਹੈ ਤੇ ਦਿੱਲੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਨੋਟਿਸ ਵੇਖ ਸਕਦੇ ਹੋ। ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ ਵਿਦਿਆਰਥੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੇ ਗ੍ਰੈਜੂਏਸ਼ਨ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਅਜਿਹੇ ਵਿਦਿਆਰਥੀ ਹੁਣ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਵੀ ਅਪਲਾਈ ਕਰ ਸਕਦੇ ਹਨ।
ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਧਿਕਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ, ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਿਚ ਦਾਖਲਾ ਲੈਣ ਵਿਚ ਵੀ ਕੋਈ ਮੁਸ਼ਕਲ ਨਹੀਂ ਹੋਏਗੀ। ਵਿਦਿਆਰਥੀ ਯੂਨੀਵਰਸਿਟੀ ਦੀ ਦਾਖਲਾ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹੋ। ਨਤੀਜਾ ਜਾਰੀ ਹੋਣ ਤੱਕ ਸੀਟ ਖਾਲੀ ਰੱਖੀ ਜਾਏਗੀ।
ਜਾਣੋ ਕੀ ਹੈ ਨੋਟਿਸ
ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।
ਇਸ ਵਿੱਚ ਅਰਥ ਸ਼ਾਸਤਰ, ਐਮਐਸਸੀ, ਇੰਗਲਿਸ਼, ਫਿਲੌਸਫੀ, ਮਨੋਵਿਗਿਆਨ, ਕੰਪਿਊਟਰ ਸਾਇੰਸ, ਉਰਦੂ, ਭੂਗੋਲਿਕ, ਬਾਇਓ, ਕੈਮਿਸਟਰੀ, ਬਾਇਓਫਿਜ਼ਿਕਸ, ਇਨਫੋਰਮੈਟਿਕਸ, ਮਾਈਕਰੋਬਾਇਓਲੋਜੀ, ਐਮਸੀਏ, ਬੁੱਧ ਸਟੱਡੀਜ਼, ਜੀਵ ਵਿਗਿਆਨ ਅਤੇ ਪੱਤਰਕਾਰੀ ਵਰਗੇ ਵਿਸ਼ੇ ਸ਼ਾਮਲ ਹਨ।
ਪੋਸਟ ਗ੍ਰੈਜੂਏਸ਼ਨ ਵਿਚ ਹੋਣ ਵਾਲੀਆਂ ਇਹ ਦਾਖਲਾ ਪ੍ਰੀਖਿਆ ਦੇ ਅਧਾਰ ‘ਤੇ ਹੋਵੇਗਾ।
ਰਾਸ਼ਟਰੀ ਪ੍ਰੀਖਿਆ ਏਜੰਸੀ ਇਨ੍ਹਾਂ ਦਾਖਲਿਆਂ ਲਈ ਪ੍ਰੀਖਿਆ ਆਯੋਜਤ ਕਰੇਗੀ।