ਇਨਸਾਨਾਂ ਨੂੰ ਹੋਣ ਵਾਲੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਚਿੰਪਾਂਜੀ, ਵਿਗਿਆਨੀ ਪਰੇਸ਼ਾਨ
ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਡਾਕਟਰਾਂ ਲਈ ਇਕ ਰਹੱਸ ਹੈ।
ਨਵੀਂ ਦਿੱਲੀ: ਹੁਣ ਤਕ ਤੁਸੀਂ ਸੁਣਿਆ ਹੀ ਹੋਵੇਗਾ ਕਿ ਜਾਨਵਰਾਂ ਦੇ ਸੰਪਰਕ ਵਿਚ ਆਉਣ ਨਾਲ ਮਨੁੱਖ ਬਿਮਾਰ ਹੋ ਰਹੇ ਹਨ। ਜੀਵ-ਵਿਗਿਆਨ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖਦਿਆਂ ਵਿਗਿਆਨੀ ਹੈਰਾਨ ਅਤੇ ਪ੍ਰੇਸ਼ਾਨ ਹਨ।
ਪਹਿਲੀ ਵਾਰ, ਮਨੁੱਖਾਂ ਵਿਚ ਪਾਈ ਜਾਂਦੀ ਇਕ ਬਿਮਾਰੀ ਦੇ ਚਿੰਪਾਂਜ਼ੀ ਸ਼ਿਕਾਰ ਹੋ ਰਹੇ ਹਨ। ਇਸ ਬਿਮਾਰੀ ਦਾ ਜ਼ਿਕਰ ਵਿਸ਼ਵ ਦੀਆਂ ਕਈ ਸਭਿਅਤਾਵਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਕਿਤਾਬਾਂ ਵਿੱਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਹ ਕਿਹੜੀ ਬਿਮਾਰੀ ਹੈ ਅਤੇ ਕਿੱਥੇ ਫੈਲ ਰਹੀ ਹੈ।
ਇਹ ਬਿਮਾਰੀ ਅਫਰੀਕਾ ਦੇ ਆਈਵਰੀ ਕੋਸਟ 'ਤੇ ਸਥਿਤ ਗਿੰਨੀ-ਬਿਸਾਓ ਕੈਨਟੇਨਜ ਨੈਸ਼ਨਲ ਪਾਰਕ ਵਿਚ ਫੈਲੀ ਹੈ। ਇੱਥੇ ਮੌਜੂਦ ਚਿਪਾਂਜ਼ੀ ਮਨੁੱਖਾਂ ਵਿੱਚ ਪਾਈ ਜਾ ਰਹੀ ਇਸ ਬਿਮਾਰੀ ਤੋਂ ਪ੍ਰੇਸ਼ਾਨ ਹਨ ਕਿਉਂਕਿ ਇਤਿਹਾਸ ਵਿੱਚ, ਇਹ ਬਿਮਾਰੀ ਅਜੇ ਤੱਕ ਚਿੰਪਾਂਜ਼ੀ ਵਿੱਚ ਨਹੀਂ ਹੁੰਦੀ ਸੀ ਪਰ ਇਹ ਹੁਣ ਹੋ ਰਿਹਾ ਹੈ। ਇਸ ਬਿਮਾਰੀ ਦਾ ਨਾਮ ਹੈ ਕੋੜ੍ਹ ਹੈ।
ਰੋਬਰਟ ਕੋਚ ਇੰਸਟੀਚਿਊਟ ਬਰਲਿਨ ਦੇ ਜੀਵ-ਵਿਗਿਆਨੀ ਫਿਬੀਅਨ ਲੀਂਡਰਟਜ਼, ਜੋ ਕਈ ਦਹਾਕਿਆਂ ਤੋਂ ਚਿੰਪਾਂਜ਼ੀ ਦਾ ਅਧਿਐਨ ਕਰ ਰਿਹਾ ਹੈ, ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਅਜ ਤਕ ਦੇ ਇਤਿਹਾਸ ਵਿਚ ਇਹ ਕਦੇ ਨਹੀਂ ਵੇਖਿਆ ਗਿਆ ਕਿ ਜੰਗਲੀ ਚਿੰਪਾਂਜ਼ੀ ਨੂੰ ਕੋੜ੍ਹ ਹੁੰਦਾ ਹੈ। ਇਹ ਬਹੁਤ ਚਿੰਤਾਜਨਕ ਅਤੇ ਹੈਰਾਨ ਕਰਨ ਵਾਲੀ ਹੈ ਕਿਉਂਕਿ ਕੋੜ੍ਹ ਅਜੇ ਵੀ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਡਾਕਟਰਾਂ ਲਈ ਇਕ ਰਹੱਸ ਹੈ।