ਗੋਆ ਦੀ ਸਾਬਕਾ ਰਾਜਪਾਲ ਮ੍ਰਿਦੂਲਾ ਸਿਨਹਾ ਦਾ ਦੇਹਾਂਤ, PM ਮੋਦੀ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਦੂਲਾ ਸਿਨਹਾ ਦੀਆਂ ਜਨਤਾ ਦੀ ਸੇਵਾ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।

Mridula Sinha

ਨਵੀਂ ਦਿੱਲੀ-  ਗੋਆ ਦੀ ਸਾਬਕਾ ਰਾਜਪਾਲ ਅਤੇ ਮੰਨੀ ਪ੍ਰਮੰਨੀ ਸਾਹਿਤਕਾਰ ਮ੍ਰਿਦੂਲਾ ਸਿਨਹਾ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।

PM ਮੋਦੀ ਦਾ ਟਵੀਟ
ਪੀਐਮ ਮੋਦੀ ਨੇ ਟਵੀਟ ਕਰ ਕਿਹਾ  "ਮ੍ਰਿਦੂਲਾ ਸਿਨਹਾ ਦੀਆਂ ਜਨਤਾ ਦੀ ਸੇਵਾ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਹ ਇਕ ਕੁਸ਼ਲ ਲੇਖਿਕਾ ਵੀ ਸੀ, ਜਿਨ੍ਹਾਂ ਨੇ ਸਾਹਿਤ ਦੇ ਨਾਲ ਨਾਲ ਸੰਸਕ੍ਰਿਤ ਦੀ ਦੁਨੀਆ ਵਿਚ ਵੀ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸੰਸਕਾਂ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।"

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ" ਗੋਆ ਦੀ ਸਾਬਕਾ ਰਾਜਪਾਲ ਅਤੇ ਸੀਨੀਅਰ ਭਾਜਪਾ ਨੇਤਾ ਮ੍ਰਿਦੂਲਾ ਸਿਨਹਾ ਦੀ ਮੌਤ ਦੇ ਬਹੁਤ ਦੁੱਖ ਹੈ। ਉਨ੍ਹਾਂ ਨੇ ਜੀਵਨ ਭਰ ਰਾਸ਼ਟਰ, ਸਮਾਜ ਅਤੇ ਸੰਗਠਨ ਲਈ ਕੰਮ ਕੀਤਾ। ਉਹ ਇਕ ਨਿਪੁੰਨ ਲੇਖਿਕਾ ਵੀ ਸਨ, ਜਿਸ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ। ਓਮ ਸ਼ਾਂਤੀ।"