Delhi ਧਮਾਕੇ ਤੋਂ ਪਹਿਲਾਂ ਡਾ. ਸ਼ਾਹੀਨ ਤੇ ਡਾ. ਮੁਜਮਿਲ ਨੇ ਨਕਦ ਪੈਸੇ ਦੇ ਕੇ ਖ਼ਰੀਦੀ ਸੀ ਬ੍ਰੇਜਾ ਕਾਰ
25 ਸਤੰਬਰ ਨੂੰ ਸ਼ੋਅਰੂਮ ਤੋਂ ਖ਼ਰੀਦੀ ਸੀ ਸਿਲਵਰ ਰੰਗ ਦੀ ਕਾਰ
ਨਵੀਂ ਦਿੱਲੀ : ਦਿੱਲੀ ਧਮਾਕੇ ਮਾਮਲੇ ’ਚ ਆਰੋਪੀ ਸ਼ਾਹੀਨ ਸਈਅਦ ਅਤੇ ਮੁਜਮਿਲ ਸ਼ਕੀਲ ਨੂੰ ਲੈ ਕੇ ਨਵੇਂ ਖੁਲਾਸੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵੇਂ ਨੇ ਨਵੇਂ ਮਾਰੂਤੀ ਸਜੂਕੀ ਬ੍ਰੇਜਾ ਖਰੀਦੀ ਸੀ। ਜੋ ਧਮਾਕਾਖੇ਼ਜ ਸਮੱਗਰੀ ਲੈ ਜਾਣ ਜਾਂ ਬੰਬ ਪਹੁੰਚਾਉਣ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ 30 ਕਾਰਾਂ ਵਿੱਚੋਂ ਇਕ ਸੀ। ਜਾਂਚ ਕਰਨ ਨਾਲ ਜੁੜੇ ਸੂਤਰਾਂ ਵਲੋਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ।
ਹਰਿਆਣਾ ਦੇ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਦੋਵੇਂ ਡਾਕਟਰਾਂ ਸ਼ਾਹੀਨ ਸਈਅਦ ਅਤੇ ਮੁਜਮਿਲ ਸ਼ਕੀਲ ਗ੍ਰਿਫ਼ਤਾਰ ਹੋ ਚੁੱਥੇ ਹਨ। ਇਨ੍ਹਾਂ ਨੇ 25 ਸਤੰਬਰ ਨੂੰ ਸ਼ੋਅਰੂਮ ਤੋਂ ਸਿਲਵਰ ਰੰਗ ਦੀ ਇਹ ਕਾਰ ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਇਹ ਕਾਰ ਕੈਸ਼ ਪੇਮੈਂਟ ਦੇ ਕੇ ਖਰੀਦੀ ਸੀ।
ਜ਼ਿਕਰਯੋਗ ਹੈ ਬੀਤੇ ਦਿਨੀਂ ਦਿੱਲੀ ਦੇ ਲਾਲ ਕਿਲੇ ਨੇੜੇ ਆਈ-20 ਕਾਰ ਵਿਚ ਧਮਾਕਾ ਹੋਇਆ ਸੀ, ਇਸ ਧਮਾਕੇ ਦੌਰਾਨ 15 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਬ੍ਰੇਜਾ ਕਾਰ ਵੀ ਉਨ੍ਹਾਂ 30 ਗੱਡੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਲੜੀਵਾਰ ਧਮਾਕਿਆਂ ਨੂੰ ਅੰਜ਼ਾਮ ਦੇਣ ਲਈ ਵਰਤਿਆ ਜਾਣਾ ਸੀ।