ਮੁੰਬਈ : ਮਹਾਰਾਸ਼ਟਰ ਵਿਚ ਇਕ 13 ਸਾਲਾ ਕੁੜੀ ਦੀ ਹੋਈ ਮੌਤ ਤੋਂ ਬਾਅਦ ਵਿਦਿਆਰਥੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਵੱਡਾ ਵਿਵਾਦ ਛਿੜ ਗਿਆ ਏ। ਕੁੜੀ ਦੇ ਪਰਿਵਾਰ ਦਾ ਇਲਜ਼ਾਮ ਐ ਕਿ ਸਕੂਲ ਵਿਚ ਉਸ ਨੂੰ ਲੇਟ ਹੋਣ ’ਤੇ 100 ਬੈਠਕਾਂ ਕੱਢਣ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਹੀ ਉਸ ਦੀ ਸਿਹਤ ਖ਼ਰਾਬ ਹੋਈ ਅਤੇ ਫਿਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਦੇਖੋ ਕੀ ਐ ਪੂਰਾ ਮਾਮਲਾ?
ਸਕੂਲੀ ਬੱਚੀ ਦੀ ਹੋਈ ਮੌਤ ਦਾ ਇਹ ਮਾਮਲਾ ਮਹਾਰਾਸ਼ਟਰ ਦੇ ਵਸਈ ਇਲਾਕੇ ਵਿਚ ਪੈਂਦੇ ਕੁਵਾਰਾ ਪਾੜਾ ਤੋਂ ਸਾਹਮਣੇ ਆਇਆ ਏ, ਜਿੱਥੇ ਸਕੂਲ ਅਧਿਆਪਕ ਵੱਲੋਂ 100 ਬੈਠਕਾਂ ਕੱਢਣ ਦੀ ਦਿੱਤੀ ਗਈ ਸਜ਼ਾ ਤੋਂ ਬਾਅਦ 13 ਸਾਲਾ ਕੁੜੀ ਦੀ ਮੌਤ ਹੋ ਗਈ। ਉਸ ਨੂੰ ਇਹ ਸਜ਼ਾ ਸਕੂਲ ਲੇਟ ਆਉਣ ਕਰਕੇ ਦਿੱਤੀ ਗਈ ਸੀ ਜੋ ਆਮ ਤੌਰ ’ਤੇ ਹੋਰਨਾਂ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਸੀ,, ਪਰ ਇਸ ਮਗਰੋਂ ਬੱਚੀ ਦੀ ਹਾਲਤ ਖ਼ਰਾਬ ਹੋ ਗਈ, ਜਿਸ ਨੂੰ ਮੁੰਬਈ ਦੇ ਜੇਜੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ 15 ਨਵੰਬਰ ਬਾਲ ਦਿਵਸ ਵਾਲੇ ਦਿਨ ਉਸ ਨੇ ਦਮ ਤੋੜ ਦਿੱਤਾ।
ਮ੍ਰਿਤਕ ਬੱਚੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ। 8 ਨਵੰਬਰ ਦੀ ਸਵੇਰ ਕੁੱਝ ਵਿਦਿਆਰਥੀ ਦੇਰ ਨਾਲ ਸਕੂਲ ਪੁੱਜੇ ਸੀ, ਜਿਨ੍ਹਾਂ ਵਿਚ ਪੂਜਾ ਵੀ ਸ਼ਾਮਲ ਸੀ। ਅਧਿਆਪਕ ਨੇ ਵਿਦਿਆਰਥੀਆਂ ਨੂੰ ਦੇਰੀ ਨਾਲ ਸਕੂਲ ਆਉਣ ’ਤੇ 100 ਵਾਰ ਬੈਠਕਾਂ ਕੱਢਣ ਲਈ ਆਖਿਆ,,ਕੁੱਝ ਵਿਦਿਆਰਥੀਆਂ ਨੇ ਤਾਂ ਆਪਣੇ ਮੋਢਿਆਂ ’ਤੇ ਰੱਖੇ ਬੈਗ ਦੇ ਨਾਲ ਹੀ ਬੈਠਕਾਂ ਕੱਢੀਆਂ। ਸਕੂਲ ਤੋਂ ਵਾਪਸ ਘਰ ਆ ਕੇ ਪੂਜਾ ਦੀ ਸਿਹਤ ਖ਼ਰਾਬ ਹੋ ਗਈ, ਜਿਸ ਨੂੰ ਇਲਾਜ ਲਈ ਪਹਿਲਾਂ ਵਸਈ ਦੇ ਆਸਥਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਕਿਸੇ ਦੂਜੇ ਹਸਪਤਾਲ ਵਿਚ ਲਿਜਾਇਆ ਗਿਆ,,,ਉਥੇ ਵੀ ਉਸ ਦੀ ਹਾਲਤ ਠੀਕ ਨਹੀਂ ਹੋਈ,, ਜਿਸ ਤੋਂ ਬਾਅਦ ਉਸ ਜਦੋਂ ਇਲਾਜ ਲਈ ਮੁੰਬਈ ਦੇ ਜੇਜੇ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਕੁੱਝ ਦਿਨ ਬਾਅਦ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਮੁਤਾਬਕ ਮਾਪਿਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਕੂਲ ਵਿਚ ਉਨ੍ਹਾਂ ਦੀ ਬੱਚੀ ਨੂੰ 100 ਬੈਠਕਾਂ ਕੱਢਣ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਬਾਅਦ ਹੀ ਉਸ ਦੀ ਹਾਲਤ ਵਿਗੜੀ। ਪੁਲਿਸ ਇਸ ਮਾਮਲੇ ਵਿਚ ਏਡੀਆਰ ਦਰਜ ਕੀਤੀ ਐ। ਪੁਲਿਸ ਨੇ ਸਪੱਸ਼ਟ ਕੀਤਾ ਕਿ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕਰਨਗੇ,, ਪਰ ਉਸ ਦੀ ਮੁਢਲੀ ਰਿਪੋਰਟ ਦਰਸਾਉਂਦੀ ਐ ਕਿ ਉਸ ਵਿਚ ਹਿਮੋਗਲੋਬਿਨ 4 ਸੀ ਜੋ ਬਹੁਤ ਜ਼ਿਆਦਾ ਘੱਟ ਹੁੰਦੈ। ਇਸ ਮਾਮਲੇ ਵਿਚ ਪ੍ਰਾਇਮਰੀ ਸਿੱਖਿਆ ਅਧਿਕਾਰੀ ਸੋਨਾਲੀ ਮਾਟੇਕਰ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਾ ਗ਼ਲਤ ਐ, ਜਿਸ ਕਰਕੇ ਸਕੂਲ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਐ। ਜਾਂਚ ਵਿਚ ਜੋ ਵੀ ਅਧਿਆਪਕ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਬੱਚੀ ਦੀ ਮੌਤ ਦੇ ਕਾਰਨ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੇ,, ਮਾਮਲੇ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਅਸਲ ਸੱਚ ਸਾਹਮਣੇ ਆ ਸਕੇਗਾ।