ਸੱਜਨ ਕੁਮਾਰ ਮਾਮਲੇ 'ਚ 3 ਹੋਰ ਕੇਸ 'ਚ ਐਸਆਈਟੀ ਦੀ ਜਾਂਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਦੰਗਿਆਂ 'ਚ ਦੋਸ਼ੀ ਕਰਾਰ ਦਿਤੇ ਜਾਣ ਅਤੇ ਉਮਰ ਕੈਦ ਦੀ ਸਜ਼ਾ ਦਿਤੇ ਜਾਣ ਤੋਂ ਬਾਅਦ ਵੀ ਸੱਜਨ ਕੁਮਾਰ ਦੀਆਂ ਮੁਸ਼ਕਲਾਂ ਹੁਣੇ ਘੱਟ ਨਹੀਂ ਹੋਈਆਂ। ਦੱਸ ਦਈਏ ਕਿ ਐਸਆਈਟੀ...

Sajjan Kumar

ਨਵੀਂ ਦਿਲੀ (ਭਾਸ਼ਾ): ਸਿੱਖ ਦੰਗਿਆਂ 'ਚ ਦੋਸ਼ੀ ਕਰਾਰ ਦਿਤੇ ਜਾਣ ਅਤੇ ਉਮਰ ਕੈਦ ਦੀ ਸਜ਼ਾ ਦਿਤੇ ਜਾਣ ਤੋਂ ਬਾਅਦ ਵੀ ਸੱਜਨ ਕੁਮਾਰ ਦੀਆਂ ਮੁਸ਼ਕਲਾਂ ਹੁਣੇ ਘੱਟ ਨਹੀਂ ਹੋਈਆਂ। ਦੱਸ ਦਈਏ ਕਿ ਐਸਆਈਟੀ 3 ਹੋਰ ਮਹੱਤਵਪੂਰਣ ਕੇਸ 'ਚ ਸੱਜਨ ਕੁਮਾਰ ਦੇ ਖਿਲਾਫ਼ ਜਾਂਚ ਕਰ ਰਹੀ ਹੈ। ਤਿੰਨ ਕੇਸ 'ਚ ਹੱਤਿਆ ਦੀ ਕੋਸ਼ਿਸ਼ ਅਤੇ ਦੰਗੇ ਭੜਕਾਉਣ ਸਮੇਤ 3 ਪੁਲਿਸ ਸਟੇਸ਼ਨ ਜਨਕਪੁਰੀ, ਵਿਕਾਸਪੁਰੀ ਅਤੇ ਸਰਸਵਤੀ ਵਿਹਾਰ ਨੂੰ ਜਲਾਉਣ ਦੇ ਦੋਸ਼ ਦੀ ਜਾਂਚ ਐਸਆਈਟੀ ਆਖਰੀ ਪੜਾਅ 'ਚ ਕਰ ਰਹੀ ਹੈ।

ਸਪੈਸ਼ਲ ਜਾਂਚ ਟੀਮ ਦਾ ਗਠਨ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਸਆਈਟੀ ਨੇ  ਇਨ੍ਹਾਂ ਤਿੰਨਾਂ ਕੇਸ 'ਚ ਸੱਜਨ ਕੁਮਾਰ ਤੋਂ ਹੁਣ ਤੱਕ 5 ਵਾਰ ਲੰਮੀ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਪੁੱਛ-ਗਿੱਛ ਪਿਛਲੇ 3 ਸਾਲ 'ਚ ਇਹ ਹੋਈ ਹੈ। ਦੂਜੇ ਪਾਸੇ ਚਾਰਜਸ਼ੀਟ ਫਾਇਲ ਕਰਨ ਤੋ ਪਹਿਲਾਂ ਕੁੱਝ ਗਵਾਹ ਜੋ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਹਨ ਉਨ੍ਹਾਂ ਨੂੰ ਵੀ ਸਵਾਲ-ਜਵਾਬ ਕੀਤੇ ਜਾਣਗੇ।

ਐਸਆਈਟੀ ਲਈ ਇਸ ਸਮੇਂ ਸਭ ਤੋਂ ਮੁਸ਼ਕਲ ਕੰਮ ਹੈ ਕਿ ਗਵਾਹਾਂ ਦੇ ਦਿਤੇ ਬਿਆਨਾਂ ਅਤੇ ਮੌਜੂਦ ਸਬੂਤਾਂ ਦੇ ਆਧਾਰ 'ਤੇ ਜਨਕਪੁਰੀ ਅਤੇ ਵਿਕਾਸਪੁਰੀ 'ਚ ਹੋਏ ਘਟਨਾ 'ਚ ਤਰੀਕੇ ਨਾਲ ਇਕ ਲੜੀ ਜੋੜਨੀ ਹੈ। ਇਕ ਐਫਆਈਆਰ  ਮੁਤਾਬਕ, ਸੱਜਨ ਕੁਮਾਰ ਨੇ ਅਪਣੇ ਨਾਲ 50 ਅਤੇ ਭੀੜ ਦੇ ਨਾਲ ਵਿਕਾਸਪੁਰੀ ਗੁਰਦੁਆਰੇ  ਦੇ ਨੇੜੇ ਦੇ ਘਰਾਂ 'ਚ ਲੁੱਟ-ਖਸੁੱਟ ਕੀਤੀ ਸੀ।

1 ਨਵੰਬਰ 1984 ਨੂੰ ਇਸ ਘਟਨਾ 'ਚ ਦੰਗਿਆਂ 'ਚ ਸ਼ਾਮਿਲ ਇਸ ਗੁਟ ਨੇ ਲੋਕਾਂ ਦੇ ਘਰਾਂ 'ਚ ਲੁੱਟ-ਖਸੁੱਟ  ਤੋਂ ਬਾਅਦ ਸਿੱਖਾਂ ਦੇ ਧਾਰਮਿਕ ਥਾਂ ਗੁਰਦੁਆਰੇ 'ਚ ਦਾਖਲ ਹੋ ਕੇ ਗੁਰਦੁਆਰੇ 'ਚ ਇਸ ਭੀੜ ਨੇ ਨਕਦੀ ਬਾਕਸ ਲੁੱਟ ਲਿਆ। ਐਫਆਈਆਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਮੁਲਜ਼ਮ ਸੱਜਨ ਕੁਮਾਰ ਇਕ ਕਾਰ 'ਚ ਸਵਾਰ ਸੀ ਅਤੇ ਉਨ੍ਹਾਂ ਨੇ ਇਕ ਘਰ ਦੀ ਤਰਫ ਸਮਰਥਕਾਂ ਨੂੰ ਇਸ਼ਾਰਾ ਕੀਤਾ ਸੀ।

ਸੂਤਰਾਂ  ਮੁਤਾਬਕ, ਐਫਆਈਆਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਸੱਜਨ ਕੁਮਾਰ ਦੇ ਇਸ਼ਾਰੇ ਤੋਂ ਬਾਅਦ ਭੀੜ ਉਸ ਘਰ 'ਚ ਦਾਖਲ ਹੋਈ ਅਤੇ ਜੱਮ ਕੇ ਲੁੱਟ-ਖਸੁੱਟ ਕੀਤੀ ਅਤੇ ਕੁੱਝ ਲੋਕਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਗਈ। ਇਕ ਦੂਜੀ ਸ਼ਿਕਾਇਤ 'ਚ ਜ਼ਿਕਰ ਹੈ ਕਿ ਇਕ ਦਿਨ ਪਹਿਲਾਂ ਦੰਗੇ 'ਚ ਜਖ਼ਮੀ ਹੋਏ ਲੋਕਾਂ ਨੂੰ ਜਦੋਂ ਰਿਕਸ਼ੇ ਤੋਂ ਹਸਪਤਾਲ ਲੈ ਜਾਇਆ ਜਾ ਰਿਹਾ ਸੀ, ਉਦੋਂ ਵੀ ਜਨਕਪੁਰੀ ਕਾਂਗਰਸ ਦਫਤਰ ਦੇ ਬਾਹਰ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।

ਇਸ ਘਟਨਾ 'ਚ ਉਸ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ ਸੀ। ਸਰਸਵਤੀ ਵਿਹਾਰ ਕੇਸ 'ਚ ਕੁੱਝ ਗਵਾਹਾਂ ਦੇ ਬਿਆਨਾਂ ਬਦਲੇ ਜਾਣ ਕਾਰਨ ਜਾਂਚ ਹੁਣੇ ਅੱਗੇ ਨਹੀਂ ਵੱਧ ਪਾਈ ਹੈ। ਵਿਕਾਸਪੁਰੀ ਅਤੇ ਜਨਕਪੁਰੀ 'ਚ ਗਵਾਹਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੀ ਜਾਂਚ ਕੀਤੀ ਗਈ। ਇਸ ਨਾਲ ਹੀ ਇੱਕ ਹੀ ਸ਼ਖਸ ਵਲੋਂ ਕੀਤੀ ਗਈ ਕਈ ਸ਼ਿਕਾਇਤਾਂ ਨੂੰ ਮਿਲਾ ਕੇ ਇਕ ਐਫਆਈਆਰ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਕੇਸਾਂ ਦੀ ਗਿਣਤੀ ਘੱਟ ਹੋ ਸਕੇ। ਦੱਸ ਦਈਏ ਕਿ ਜਗਦੀਸ਼ ਟਾਇਟਲਰ ਦੇ ਵਿਰੁਧ 3 ਕੇਸ 'ਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਿਤੀ ਸੀ, ਜਿਨੂੰ ਕੋਰਟ ਨੇ ਖਾਰਿਜ ਕਰ ਦਿਤਾ।