ਮਿਸਰ 'ਚ ਮਿਲਿਆ 4400 ਸਾਲ ਪੁਰਾਣਾ ਮਕਬਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਸਰ ਨੇ ਇੱਥੇ 4400 ਸਾਲ ਪੁਰਾਣਾ ਮਕਬਰਾ ਮਿਲਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਕਿਸੇ ਵੱਡੇ ਅਧਿਕਾਰੀ ..

Found a 4400 year old tomb

ਨਵੀਂ ਦਿੱਲੀ (ਭਾਸ਼ਾ): ਮਿਸਰ ਨੇ ਇੱਥੇ 4400 ਸਾਲ ਪੁਰਾਣਾ ਮਕਬਰਾ ਮਿਲਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਕਿਸੇ ਵੱਡੇ ਅਧਿਕਾਰੀ ਜਾਂ ਸ਼ਾਸਕ ਦਾ ਹੋ ਸਕਦਾ ਹੈ। ਬਹੁਤ ਪੂਰਾਣਾ ਮਕਬਰਾ ਮਿਲਣ ਦਾ ਐਲਾਨ ਕਰਦੇ ਹੋਏ ਮੰਤਰੀ ਖਾਲਿਦ ਅਲ ਅਨਾਨੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਕਬਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਨਾ ਤਾਂ ਹੁਣੇ ਤੱਕ ਲੁੱਟਿਆ ਅਤੇ ਨਾ ਹੀ ਇਸ ਨੂੰ ਕਿਸੇ ਨੇ ਨਸ਼ਟ ਕੀਤਾ ਹੈ।

ਇਹ ਹੁਣ ਤੱਕ ਦੀ ਇੱਕ ਅਨੋਖੀ ਖੋਜ ਹੈ। ਇਸ ਮਕਬਰੇ ਦੀਆਂ ਕੰਧਾ 'ਤੇ ਰੰਗ ਬਿਰੰਗੀ ਮੂਰਤੀਆਂ ਸਜੀਆਂ ਹੋਈਆਂ ਹਨ। ਇੱਥੇ ਮਰਦ ਅਤੇ ਔਰਤ ਦੀਆਂ ਤਸਵੀਰਾਂ ਦੇ ਨਾਲ ਪਸ਼ੁਆਂ ਦੇ ਤਸਵੀਰਾਂ ਵੀ ਛੱਪੇ ਹੋਏ ਹਨ। ਇਹ ਮਕਬਰਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਦੱਖਣ 'ਚ 30 ਕਿਲੋਮੀਟਰ ਦੂਰ ਸੱਕਾਰਾ ਇਲਾਕੇ 'ਚ ਮਿਲਿਆ ਹੈ। ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਸਭ ਤੋਂ ਵੱਡੇ ਪੁਜਾਰੀ ਵਾਹਦੇ ਦਾ ਦੱਸਿਆ ਜਾ ਰਿਹਾ ਹੈ।

ਇਸ ਮਕਬਰੇ ਨਾਲ ਜੁਡ਼ੀਆਂ ਚਾਰ ਸੁਰੰਗਾ ਵੀ ਮਿਲੀਆਂ ਹਨ ਜਿਨ੍ਹਾਂ ਦੀ ਹੁਣੇ ਖੁਦਾਈ ਹੋਣੀ ਬਾਕੀ ਹੈ। ਪੁਰਾਤੱਤਵ ਵਿਭਾਗ ਦੇ ਲੋਕ ਸਾਕਕਾਰਾ ਖੇਤਰ ਵਿਚ ਇਕ ਜਗ੍ਹਾ 'ਚ ਖੁਦਾਈ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਕੂੜੇ ਦਾ ੜੇਰ ਮਿਲਿਆ। ਇੱਥੇ ਜਦੋਂ ਕੂੜਾ ਹਟਾਇਆ ਗਿਆ ਤਾਂ ਇੱਥੇ ਇਕ ਘਰ ਵਰਗੀ ਇਕ ਇਮਾਰਤ ਹੋਣ ਦੀ ਨਿਸ਼ਾਨ ਮਿਲੀ। ਜਿਸ ਤੋਂ ਬਾਅਦ ਖੁਦਾਈ ਜਾਰੀ ਰੱਖੀ ਗਈ ਤਾਂ ਇਹ ਬਹੁਤ ਪੁਰਾਣਾ ਮਕਬਰਾ ਸਾਹਮਣੇ ਆਇਆ।

ਖੁਦਾਈ 'ਚ ਲੱਗੇ ਲੋਕਾਂ ਦਾ ਮੰਨਣਾ ਹੈ ਕਿ ਸੁਰੰਗਾਂ ਦੀ ਖੁਦਾਈ  ਤੋਂ ਬਾਅਦ ਇੱਥੋਂ ਕਾਫ਼ੀ ਕੁੱਝ ਖੂਫੀਆਂ ਚੀਜਾਂ ਸਾਹਮਣੇ ਆ ਸਕਦੀਆਂ ਹਨ।  ਸਮਾਚਾਰ ਏਜੰਸੀ ਏਐਫਪੀ ਦੇ ਮੁਤਾਬਕ ਇਹ 2500 ਸਾਲ ਤੋਂ 2300 ਦਹਾਕੇ ਪਹਿਲਾਂ ਦਾ ਹੋ ਸਕਦਾ ਹੈ।