ਬਾਲੀਵੁੱਡ ਅਭਿਨੇਤਰੀ ਨੇ ਮੋਦੀ ਨੂੰ ਦਿੱਤਾ ਜਵਾਬ ਕਿਹਾ-ਅਸਲੀ ਟੁੱਕੜੇ-ਟੁੱਕੜੇ ਗੈਂਗ ਤਾਂ ਤੁਹਾਡਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਮੀਆ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ ਦੇਸ਼ ਭਰ 'ਚੋਂ ਸਮੱਰਥਨ

Photo

ਨਵੀਂ ਦਿੱਲੀ : ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ ਦੇਸ਼ ਭਾਰ ਵਿਚ ਸਮਰਥਨ ਮਿਲ ਰਿਹਾ ਹੈ ਅਤੇ ਦੇਸ਼ ਵਿਚ ਉਨ੍ਹਾਂ ਦੇ ਸਮਰਥਨ 'ਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਸਾਰੇ ਸੂਬਿਆਂ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਸ਼ਾਂਤੀ ਬਣਾ ਕੇ ਰੱਖਣ ਨੂੰ ਲੈ ਕੇ ਟਵੀਟ ਕੀਤਾ ਸੀ। ਹੁਣ ਇਸ 'ਤੇ ਫਿਲਮ ''ਹਮ ਆਪਕੇ ਹੋ ਕੋਣ'' ਨਾਲ ਮਸ਼ਹੂਰ ਹੋਈ ਬਾਲੀਵੁੱਡ ਅਭਿਨੇਤਰੀ ਰੇਣੁਕਾ ਸ਼ਹਾਣੇ ਨੇ ਟਵੀਟ ਕੀਤਾ ਹੈ।

ਰੇਣੁਕਾ ਨੇ ਆਪਣੇ ਟਵੀਟ ਵਿਚ ਪੀਐਮ ਮੋਦੀ 'ਤੇ ਜਮ ਕੇ ਨਿਸ਼ਾਨਾ ਲਗਾਉਂਦੇ ਹੋਏ ਜਵਾਬ ਦਿੱਤਾ ਹੈ। ਇਸੇ ਤਰ੍ਹਾਂ ਬਾਲੀਵੁੱਡ ਦੇ ਕਈ ਸਟਾਰ ਹੁਣ ਸਿੱਧੇ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਆਪਣਾ ਪੱਖ ਰੱਖ ਰਹੇ ਹਨ।

 



 

 

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਮੌਜ਼ੂਦਾ ਹਲਾਤਾਂ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਸੀ ''ਇਹ ਸ਼ਾਤੀ,ਏਕਤਾ ਅਤੇ ਭਾਈਚਾਰਾ ਬਣਾ ਕੇ ਰੱਖਣ ਦਾ ਸਮਾਂ ਹੈ। ਸੱਭ ਨੂੰ ਅਪੀਲ ਹੈ ਕਿ ਕਿਸੀ ਵੀ ਤਰ੍ਹਾਂ ਦੀ ਅਫ਼ਵਾਹ ਅਤੇ ਝੂਠ ਤੋਂ ਦੂਰ ਰਹੋ''। ਇਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕੀਤੀ ਸੀ।

 



 

 

ਅਭਿਨੇਤਰੀ ਰੇਣੁਕਾ ਸ਼ਹਾਣੇ ਨੇ ਮੋਦੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ''ਸਰ ਫਿਰ ਤੁਸੀ ਸੱਭ ਨੂੰ ਕਹੋ ਕਿ ਤੁਹਾਡੇ ਆਈਟੀ ਟਵੀਟਰ ਹੈਂਡਲ ਸੈਲ ਤੋਂ ਦੂਰ ਰਹਿਣ। ਉਹ ਸੱਭ ਤੋਂ ਜਿਆਦਾ ਅਫਵਾਹਾਂ ਅਤੇ ਝੂਠ ਫੈਲਾ ਰਹੇ ਹਨ ਅਤੇ ਪੂਰੀ ਤਰ੍ਹਾਂ ਭਾਈਚਾਰੇ, ਸ਼ਾਂਤੀ ਅਤੇ ਏਕਤਾ ਦੇ ਵਿਰੁੱਧ ਹੈ। ਅਸਲੀ ਟੁੱਕੜੇ-ਟੁੱਕੜੇ ਗੈਂਗ ਤੁਹਾਡਾ ਆਈਟੀ ਸੈਲ ਹੈ। ਕ੍ਰਿਪਾ ਕਰਕੇ ਉਨ੍ਹਾਂ ਨੂੰ ਨਫ਼ਰਤ ਫੈਲਾਉਣ ਤੋਂ ਰੋਕੇ''। ਰੇਣੁਕਾ ਸ਼ਹਾਣੇ ਦੇ ਇਸ ਟਵੀਟ ਤੇ ਲੋਕ ਕੁਮੈਂਟਾ ਰਾਹੀਂ ਖੂਬ ਪ੍ਰਤੀਕਿਰਿਆ ਦੇ ਰਹੇ ਹਨ।