ਧਰਤੀ ਦੇ 1.60 ਕਰੋੜ KM ਸੜਕਾਂ 'ਤੇ ਗੂਗਲ ਦੀ ਹੈ ਨਜ਼ਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੂਗਲ ਅਰਥ ਦੇ ਕੋਲ ਇਸ ਸਮੇਂ ਦੁਨੀਆ ਦੀਆਂ 16,093,440 ਕਿਲੋਮੀਟਰ ਦੀਆਂ ਸੜਕਾਂ ਦੀਆਂ ਤਸਵੀਰਾਂ ਹਨ। ਇਹ ਇੰਨੀ ਦੂਰ ਕਿ ਜੇਕਰ ਤੁਸੀਂ ਇੰਨਾ ਚੱਲੋ ਤਾਂ ਧਰਤੀ ਦੇ

Google Earth has its eyes on 98 percent of the world’s population

ਨਵੀਂ ਦਿੱਲੀ: ਗੂਗਲ ਅਰਥ ਨੇ ਪੂਰੀ ਦੁਨੀਆਂ ਦੀ 98 ਫੀਸਦੀ ਅਬਾਦੀ ਨੂੰ ਅਪਣੇ ਕੈਮਰੇ ਵਿਚ ਕੈਦ ਕਰ ਲਿਆ ਹੈ। ਯਾਨੀ ਜਿਨ੍ਹਾਂ ਇਲਾਕਿਆਂ ਵਿਚ ਲੋਕ ਰਹਿੰਦੇ ਹਨ , ਉਹਨਾਂ ਸਾਰਿਆਂ ਦੇ ਚਿੱਤਰ ਅਤੇ ਨਕਸ਼ੇ ਗੂਗਲ ਅਰਥ ਦੇ ਕੋਲ ਹਨ। ਆਓ ਜਾਣਦੇ ਹਾਂ ਕਿ ਗੂਗਲ ਅਰਥ ਨੇ ਕਿੰਨੀਆਂ ਤਸਵੀਰਾਂ ਖਿੱਚੀਆਂ ਹਨ।

ਗੂਗਲ ਅਰਥ ਦੇ ਕੋਲ ਇਸ ਸਮੇਂ ਦੁਨੀਆ ਦੀਆਂ 16,093,440 ਕਿਲੋਮੀਟਰ ਦੀਆਂ ਸੜਕਾਂ ਦੀਆਂ ਤਸਵੀਰਾਂ ਹਨ। ਇਹ ਇੰਨੀ ਦੂਰ ਕਿ ਜੇਕਰ ਤੁਸੀਂ ਇੰਨਾ ਚੱਲੋ ਤਾਂ ਧਰਤੀ ਦੇ 400 ਵਾਰ ਚੱਕਰ ਲਗਾ ਸਕਦੇ ਹੋ।

ਗੂਗਲ ਅਰਥ ਦੇ ਕੋਲ ਇਸ ਸਮੇਂ ਦੁਨੀਆਂ ਦੀ 57,936,384 ਕਿਲੋਮੀਟਰ ਦੀਆਂ ਸੈਟੇਲਾਈਟ ਤਸਵੀਰਾਂ ਹਨ। ਯਾਨੀ ਇਹ ਇੰਨੀ ਦੂਰ ਹਨ ਕਿ ਤੁਸੀਂ ਚੰਨ ‘ਤੇ 150 ਵਾਰ ਜਾ ਸਕਦੇ ਹੋ। ਗੂਗਲ ਗੁਬਾਰਿਆਂ, ਸੈਟੇਲਾਈਟ, ਸਟ੍ਰੀਟ ਵਿਊ ਟ੍ਰੈਕਰਸ (ਕਾਰ, ਬਾਈਕ, ਰੋਵਰ’ ਤੁਹਾਡੇ ਮੋਬਾਈਲ ਨਾਲ ਲਈਆਂ ਗਈਆਂ ਤਸਵੀਰਾਂ ਨੂੰ ਸ਼ੇਅਰ ਕਰਨ ਨਾਲ ਅਤੇ ਗੂਗਲ ਮੈਪ ਕਮਿਊਨਿਟੀ ਨਾਲ ਇਹ ਤਸਵੀਰਾਂ ਹਾਸਲ ਕਰਦਾ ਹੈ।

ਜ਼ਿਆਦਾਤਰ ਤਸਵੀਰਾਂ ਫੋਟੋਗ੍ਰੈਮੇਟ੍ਰੀ ਤਕਨੀਕ ਨਾਲ ਲਈਆਂ ਜਾਂਦੀਆਂ ਹਨ। ਗੂਗਲ ਅਰਥ ਨੇ ਸਾਲ 2019 ਵਿਚ ਅਰਮੇਨੀਆ, ਬਰਮੂਡਾਸ ਲੇਬਨਾਨ, ਮੀਆਂਮਾਰ, ਟੋਂਗਾ, ਜਾਂਜੀਬਾਰ ਅਤੇ ਜਿੰਬਾਵੇ ਦੀਆਂ 70 ਲੱਖ ਇਮਾਰਤਾਂ ਦੀਆਂ ਤਸਵੀਰਾਂ ਲਈਆਂ ਹਨ।

ਗੂਗਲ ਅਪਣੇ ਕੋਲ ਜਮਾਂ ਕੀਤੀਆਂ ਸਾਰੀਆਂ ਤਸਵੀਰਾਂ ਨਾਲ ਪੂਰੀ ਪ੍ਰਿਥਵੀ ਦਾ ਇਕ ਵੱਡਾ ਨਕਸ਼ਾ ਤਿਆਰ ਕਰ ਰਿਹਾ ਹੈ। ਇਹਨਾਂ ਦੀ ਮਦਦ ਨਾਲ ਭਵਿੱਖ ਵਿਚ ਸਾਰੇ ਵਿਕਾਸ ਕਾਰਜ, ਰਾਸਤਾ ਖੋਜਣ ਅਤੇ ਥਾਵਾਂ ਨੂੰ ਦੇਖਣ ਵਿਚ ਮਦਦ ਮਿਲੇਗੀ।