ਦਿੱਲੀ-ਐਨਸੀਆਰ ਵਿੱਚ ਦੇਰ ਰਾਤ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

 ਰਾਜਸਥਾਨ ਵਿਚ  ਵੀ  ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ 

Earthquake

ਨਵੀਂ ਦਿੱਲੀ: ਵੀਰਵਾਰ ਰਾਤ 11:46 ਵਜੇ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਰਾਜਸਥਾਨ ਦੇ ਅਲਵਰ ਦੇ ਆਸ ਪਾਸ ਜ਼ਮੀਨ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਭੂਚਾਲ ਰਿਕਟਰ ਪੈਮਾਨੇ ਤੇ 4.2 ਮਾਪਿਆ ਗਿਆ। ਇਹ ਝਟਕੇ ਇੰਨੇ ਤੇਜ਼ ਸਨ ਕਿ ਲੋਕ ਘਰਾਂ ਤੋਂ ਬਾਹਰ ਆ ਗਏ। ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ ਕਿ ਸਭ ਕੁਝ ਹਿੱਲ ਗਿਆ ਭਰਾ। ਮੁੱਢਲੀ ਜਾਣਕਾਰੀ ਦੇ ਅਨੁਸਾਰ, ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

 ਰਾਜਸਥਾਨ ਵਿਚ  ਵੀ  ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ 
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮੌਸਮ ਵਿਭਾਗ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਸਵੇਰੇ 11: 26 ਵਜੇ ਸੀਕਰ ਵਿੱਚ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 

ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.0 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਰੀਂਗਸ ਦੇ ਆਸ ਪਾਸ ਜ਼ਮੀਨ ਤੋਂ ਲਗਭਗ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਸੀਕਰ ਪੁਲਿਸ ਕੰਟਰੋਲ ਰੂਮ ਦੇ ਅਨੁਸਾਰ ਭੂਚਾਲ ਕਾਰਨ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।