ਕੋਰੋਨਾ ਕਾਲ 'ਚ ਵੀ ਇੱਕਠਾ ਨੀਂ ਹੋਇਆ ਇਨ੍ਹਾਂ ਖੂਨ ਜਿਨ੍ਹਾਂ 3 ਦਿਨਾਂ ਚ ਕਿਸਾਨਾਂ ਨੇ ਕਰ ਦਿੱਤਾ ਦਾਨ!
ਇਕ ਪਾਸੇ ਹੱਕਾਂ ਦੀ ਲੜਾਈ ਲੜ ਰਹੇ ਦੂਜੇ ਪਾਸੇ ਲੋਕ ਭਲਾਈ ਦੇ ਕਰ ਰਹੇ ਹਨ ਕੰਮ
ਨਵੀਂ ਦਿੱਲੀ(ਅਰਪਨ ਕੌਰ) ਜਿੱਥੇ ਦਿੱਲੀ ਵਿਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਉਥੇ ਹੀ ਵੱਖ- ਵੱਖ ਸੰਸਥਾਵਾਂ ਸੇਵਾ ਕਰ ਰਹੀਆਂ ਹਨ। ਕੋਈ ਲੰਗਰ ਲਾ ਰਿਹਾ ਹੈ, ਕੋਈ ਮੈਡੀਕਲ ਲਗਾ ਰਿਹਾ ਅਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹਨ, ਜਿਸ ਕੋਲੋਂ ਜਿੰਨੀ ਸੇਵਾ ਸਰਦੀ ਹੈ ਉਹ ਉਹਨਾਂ ਆਪਣਾ ਯੋਗਦਾਨ ਪਾ ਰਿਹਾ ਹੈ।
ਪਰ ਦਿੱਲੀ ਸੰਘਰਸ਼ ਵਿਚ ਅਨੌਖੀ ਤਰ੍ਹਾਂ ਦੀ ਸੇਵਾ ਵੇਖਣ ਨੂੰ ਮਿਲੀ, ਯੂਨਾਇਟਡ ਸਿੱਖਸ ਨੇ ਬਲੱਡ ਦਾਨ ਕਰਨ ਦਾ ਕੈਂਪ ਲਗਾਇਆ ਹੈ ਜਿਥੇ ਕਿਸਾਨ ਵੱਧ ਚੜ ਕੇ ਆਪਣਾ ਖੂਨ ਦਾਨ ਕਰ ਰਹੇ ਹਨ। ਸਪੋਕਸਮੈਨ ਦੀ ਪੱਤਰਕਾਰ ਨੇ ਉਥੇ ਖੂਨ ਦਾਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਅਸੀਂ ਪੰਜਾਬੀ ਹਾਂ, ਸਾਡਾ ਖੂਨ ਬਹੁਤ ਲੋਕ ਭਾਵਨਾ ਵਾਲਾ ਹੈ।
ਅਸੀਂ ਇਸ ਲਈ ਖੂਨ ਦਾਨ ਕਰ ਰਹੇ ਹਾਂ ਕਿ ਸਾਡਾ ਖੂਨ ਦੂਜੇ ਲੋਕਾਂ ਵਿਚ ਜਾਵੇ, ਅਤੇ ਉਸਦਾ ਖੂਨ ਵੀ ਸਿੱਖੀ ਸਰੂਪ ਵਾਲਾ ਹੋਵੇ, ਉਸਦਾ ਖੂਨ ਵੀ ਸੇਵਾ ਭਾਵਨਾ ਵਾਲਾ ਹੋ ਜਾਵੇ। ਉਹਨਾਂ ਕਿਹਾ ਕਿ ਅਸੀਂ ਲੋਕ ਸੇਵਾ ਕਰਨੀ ਹੈ ਪਹਿਲਾਂ ਵੀ ਬਹੁਤ ਵਾਰ ਲੋਕ ਸੇਵਾ ਕਰ ਚੁੱਕੇ ਹਨ, ਪਹਿਲਾਂ ਵੀ ਬਹੁਤ ਵਾਰ ਖੂਨ ਦਾਨ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਾਡਾ ਖੂਨ ਜੋਸ਼ ਵਾਲਾ ਹੈ ਸਾਡਾ ਖੂਨ ਅੱਗੇ ਜਿਸਨੂੰ ਵੀ ਚੜ੍ਹੇ ਉਸਦੀ ਖੂਨ ਵੀ ਜੋਸ ਵਾਲਾ ਹੋਵੇ, ਉਹ ਵੀ ਲੋਕ ਭਲਾਈ ਦੇ ਕੰਮ ਕਰਨ, ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆਵੇ। ਯੂਨਾਇਟਡ ਸਿੱਖਸ ਦੇ ਮੁੱਖ ਮੈਂਬਰ ਨਾਲ ਵੀ ਗੱਲਬਾਤ ਕੀਤੀ ਗਈ।
ਉਹਨਾਂ ਨੇ ਦੱਸਿਆ ਕਿ ਤਿੰਨ ਦਿਨ ਹੋ ਗਏ ਖੂਨ ਦਾਨ ਕੈਂਪ ਲਗਾਏ ਨੂੰ ਅਤੇ ਤਿੰਨ ਦਿਨ ਹੀ ਕੈਂਪ ਲਗਾਉਣਾ ਸੀ। ਉਹਨਾਂ ਕਿਹਾ ਕਿ ਜਿਹਨਾਂ ਨਾਲ ਮਿਲ ਕੇ ਕੈਂਪ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਪੂਰੇ ਕੋਰੋਨਾ ਕਾਲ ਵਿਚ ਇੰਨੇ ਯੂਨਿਟ ਇਕੱਠੇ ਨਹੀਂ ਹੋਏ ਜਿਹਨਾਂ ਤਿੰਨ ਦਿਨਾਂ ਵਿਚ ਇਕੱਠੇ ਹੋ ਗਏ। ਇਥੋਂ ਕਿਸਾਨਾਂ ਦੇ ਜਜ਼ਬੇ ਬਾਰੇ ਪਤਾ ਲੱਗਦਾ ਹੈ। ਉਹਨਾਂ ਕਿਹਾ ਕਿ ਤਿੰਨ ਦਿਨਾਂ ਵਿਚ 500 ਤੋਂ ਵੱਧ ਯੂਨਿਟ ਇਕੱਠੇ ਕਰ ਲਏ ਹਨ। ਇਸਨੂੰ ਲਗਾਉਣ ਦਾ ਮਕਸਦ ਇਹ ਸੀ ਕਿ ਇਕ ਪਾਸੇ ਕਿਸਾਨ ਹੱਕਾਂ ਦੀ ਲੜਾਈ ਲੜ ਰਹੇ ਹਨ, ਦੂਜੇ ਪਾਸੇ ਕਿਸਾਨ ਲੋਕ ਭਲਾਈ ਦੇ ਕੰਮ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹ ਖੂਨ ਬਲੱਡ ਬੈਂਕ ਵਿਚ ਜਾਵੇਗਾ, ਬਲੱਡ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਜੇਕਰ ਇਥੇ ਕਿਸੇ ਨੂੰ ਵੀ ਖੂਨ ਦੀ ਲੋੜ ਪਵੇ ਤਾਂ ਉਸ ਲਈ ਖੂਨ ਉਪਲਬਧ ਰਹੇ ਅਤੇ ਹੋਰ ਲੋੜਵੰਦਾਂ ਨੂੰ ਵੀ ਖੂਨ ਦਿੱਤਾ ਜਾਵੇ। ਉਹਨਾਂ ਕਿਹਾ ਪੂਰੇ ਸਿਸਟਮ ਨਾਲ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਧਰਨੇ ਲੱਗੇ ਹਨ ਉਦੋਂ ਤੋਂ ਯੂਨਾਇਟਡ ਸਿੱਖਸ ਕਿਸਾਨਾਂ ਨਾਲ ਖੜ੍ਹੀ ਹੈ। ਦਿੱਲੀ ਵੀ 26 ਤਾਰੀਕ ਦੇ ਕੈਂਪਸ ਲੱਗੇ ਹੋਏ ਹਨ। ਮੈਡੀਕਲ ਦੀ ਜਿਆਦਾ ਜਰੂਰਤ ਸੀ ਉਹ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। 3-4 ਡਾਕਟਰ ਰੋਜ਼ਾਨਾ ਇਥੇ ਪਹੁੰਚ ਰਹੇ ਹਨ।
ਹੋਰ ਵੀ ਕਿਸਾਨਾਂ ਨੂੰ ਲੋੜੀਂਦੀਆਂ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕੇ ਟਰੈਕਟਰ ਟਰਾਲੀਆਂ ਦੀਆਂ ਤਰਪਾਲਾਂ ਵੀ ਉਪਲੱਬਧ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਸਾਡੀ ਸੰਸਥਾ ਇੰਟਰਨੈਸ਼ਨਲ ਸੰਸਥਾ ਹੈ ਜਿਹੜੀ ਕੇ 10 ਦੇਸਾਂ ਵਿਚ ਰਜਿਸਟਿਡ ਵੀ ਹੈ। ਉਹਨਾਂ ਕਿਹਾ ਕਿ ਅਸੀਂ 10 ਦੇਸਾਂ ਵਿਚ ਇਕ ਲੋਗੋ, ਇਕੋ ਨਾਮ ਦੇ ਜ਼ਰੀਏ ਕੰਮ ਕਰਦੇ ਹਾਂ। ਉਹਨਾਂ ਕਿਹਾ ਕਿ ਨੈਸ਼ਨਲ ਮੀਡੀਆ ਚੀਜ਼ਾਂ ਨੂੰ ਗਲਤ ਢੰਗ ਨਾਲ ਲੋਕਾਂ ਤੱਕ ਪਹੁੰਚਾ ਰਿਹਾ ਹੈ ਪਰ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ।
ਅਸੀਂ ਦਿੱਲੀ ਦੇ ਰਹਿਣ ਵਾਲੇ ਹਾਂ ਪਰ ਇਥੇ ਆ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪੰਜਾਬ ਆ ਗਏ ਹੋਈਏ। ਉਹਨਾਂ ਕਿਹਾ ਕਿ ਕਿਸਾਨ ਬਹੁਤ ਭੋਲੇ ਹਨ। ਉਹਨਾਂ ਦੇ ਭੋਲੇਪਨ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਕ ਤਾਂ ਉਹ ਹੱਕਾਂ ਦੀ ਲੜਾਈ ਲੜ ਰਿਹਾ ਹੈ ਦੂਜਾ ਉਹ ਲੋਕ ਭਲਾਈ ਦੇ ਕੰਮ ਕਰ ਰਹੇ ਹਨ।