OLX 'ਤੇ ਵਿਕ ਰਿਹਾ ਸੀ 7 ਕਰੋੜ 'ਚ PM ਮੋਦੀ ਦਾ ਦਫਤਰ,ਹੰਗਾਮਾ ਹੋਣ ਮਗਰੋਂ ਹਟਾਇਆ ਇਸ਼ਤਿਹਾਰ
ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਇਸ਼ਤਿਹਾਰ ਹਟਾ ਦਿੱਤਾ ਗਿਆ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਦਫਤਰ ਨੂੰ ਵਿਕਰੀ ਲਈ ਓਐਲਐਕਸ ਉੱਤੇ ਪਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਦਫਤਰ ਦੀ ਤਸਵੀਰ ਲਈ ਗਈ ਅਤੇ ਇਸ ਨੂੰ ਓਐਲਐਕਸ 'ਤੇ ਲਗਾਇਆ ਗਿਆ ਅਤੇ ਇਸ ਦੀ ਕੀਮਤ 7.5 ਕਰੋੜ ਰੁਪਏ ਦੱਸੀ ਗਈ
ਪੋਸਟ ਵਵਿੱਚ ਇਸ ਦੀ ਖੂਬੀਆਂ ਲਿਖਿਆਂ ਗਈ ਕਿ ਹਾਊਸ ਤੇ ਵਿਲਾ, ਚਾਰ ਬੈੱਡਰੂਮ ਦੇ ਨਾਲ, ਬਿਲਡਅਪ ਏਰੀਆ 6500 ਵਰਗ ਫੁੱਟ, ਦੋ ਮੰਜ਼ਲ ਇਮਾਰਤ ਦੋ ਕਾਰਾਂ ਦੀ ਪਾਰਕਿੰਗ ਦੇ ਨਾਲ, ਨਾਰਥ ਈਸਟ ਫੇਸਿੰਗ ਹੈ।
ਜਦੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਇਸ਼ਤਿਹਾਰ ਹਟਾ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ, ਜਦੋਂ ਕਿ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਫੋਟੋ ਖਿੱਚੀ ਅਤੇ ਇਸ ਨੂੰ ਓਐਲਐਕਸ ਉੱਤੇ ਪੋਸਟ ਕੀਤਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ, 4 ਲੋਕ ਹਿਰਾਸਤ ਵਿਚ ਹਨ, ਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।