ਜਜ਼ਬੇ ਨੂੰ ਸਲਾਮ! ਬਿਮਾਰੀ ਦੀ ਹਾਲਤ ਤੇ ਕੜਾਕੇ ਦੀ ਠੰਢ 'ਚ ਕਿਸਾਨ ਦਿੱਲੀ ਮੋਰਚੇ 'ਤੇ
ਅਜਿਹੇ ਜ਼ਜ਼ਬੇ ਨੂੰ ਸਲਾਮ, ਬੀਮਾਰ ਹੋਣ ਦੇ ਬਾਵਜੂਦ ਇਹ ਬਜ਼ੁਰਗ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਹਨ
ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ 23ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਇਸ ਦੌਰਾਨ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਇਸ ਅੰਦੋਲਨ ਦੌਰਾਨ ਪੰਜਾਬੀਆਂ ਵਿੱਚ ਜੋਸ਼ ਭਰ ਦਿੱਤਾ ਹੈ। ਕੜਕ ਦੀ ਠੰਢ 'ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ, ਕਿਸਾਨਾਂ ਦੀ ਹਿਮੰਤ ਨੇ ਮਿਸਾਲ ਕਾਇਮ ਕੀਤੀ ਹੈ।
ਕਿਸਾਨੀ ਸੰਘਰਸ਼ ਦੌਰਾਨ ਮਰੀਜ ਦੀ ਤਸਵੀਰ ਵਾਇਰਲ
ਕਿਸਾਨੀ ਸੰਘਰਸ਼ ਦੌਰਾਨ ਇੱਕ ਬਿਮਾਰੀ ਨਾਲ ਲੜ ਰਹੇ ਕਿਸਾਨ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਇਸ ਮਰੀਜ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਉਹ ਬਿਮਾਰ ਹੋਣ ਦੀ ਹਾਲਤ ਵਿੱਚ ਬਾਥਰੂਮ ਕਰਨ ਵਿੱਚ ਦਿੱਕਤ ਹੋਣ ਦੇ ਬਾਵਜੂਦ ਹੱਥ ਵਿੱਚ ਪਿਸ਼ਾਬ ਦੀ ਥੈਲੀ ਲਈ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੈ। ਇਸ ਕਿਸਾਨ ਦੇ ਹੌਂਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਲਾਮ ਕੀਤਾ ਹੈ।
ਮਨਜਿੰਦਰ ਸਿੰਘ ਸਿਰਸਾ ਦਾ ਟਵੀਟ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ " ਅਜਿਹੇ ਜ਼ਜ਼ਬੇ ਨੂੰ ਸਲਾਮ, ਬੀਮਾਰ ਹੋਣ ਦੇ ਬਾਵਜੂਦ ਇਹ ਬਜ਼ੁਰਗ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਹਨ ਤੇ ਪਿਸ਼ਾਬ ਦੀਆਂ ਥੈਲੀਆਂ ਨਾਲ ਪ੍ਰੋਟੈਸਟ ਵਿਚ ਸ਼ਾਮਲ ਹੋਏ ਹਨ! ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸਾਨ ਲਹਿਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਪ੍ਰਾਪਤ ਕਰਨ।