ਕਿਸਾਨਾਂ ਦਾ ਸਾਥ ਦੇਣ ਲਈ ਸਾਈਕਲ 'ਤੇ ਨਿਕਲਿਆ ਇਹ 60 ਸਾਲਾ ਬਜ਼ੁਰਗ,11 ਦਿਨਾਂ ਬਾਅਦ ਪਹੁੰਚਿਆ ਦਿੱਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਹੁਣ ਸੁਪਰੀਮ ਕੋਰਟ ਦੀ ਰਹੀ ਹੈ ਮਦਦ

Farmer

ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਮਿਲ ਸਕਿਆ।

ਇਸੇ ਦੌਰਾਨ, ਬਿਹਾਰ ਦਾ ਇੱਕ 60 ਸਾਲਾ ਵਿਅਕਤੀ, ਕਿਸਾਨ-ਵਿਰੋਧ ਵਿੱਚ ਸ਼ਾਮਲ ਹੋਣ ਲਈ, ਦਿੱਲੀ-ਹਰਿਆਣਾ ਸਰਹੱਦ ‘ਤੇ ਸਥਿਤ ਟਿੱਕਰੀ ਪਹੁੰਚਿਆ। ਸੱਤਿਆਦੇਵ ਮਾਂਝੀ ਦਾ ਕਹਿਣਾ ਹੈ, "ਮੇਰੇ ਗ੍ਰਹਿ ਜ਼ਿਲ੍ਹਾ ਸਿਵਾਨ ਤੋਂ ਇਥੇ ਪਹੁੰਚਣ ਵਿਚ ਮੈਨੂੰ 11 ਦਿਨ ਲੱਗ ਗਏ। ਮੈਂ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਕਰਦਾ ਹਾਂ।"      

ਇਸ ਦੌਰਾਨ, ਦਿੱਲੀ ਦੀ ਟੀਕਰੀ ਸਰਹੱਦ  'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਪਰ ਵਿਰੋਧ ਨਹੀਂ ਛੱਡਣਗੇ।

ਇਕ ਕਿਸਾਨ ਨੇ ਟਿਕਰੀ ਬਾਰਡਰ ਤੇ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਗੱਲਬਾਤ ਦੇ ਦੂਜੇ ਦੌਰ ਲਈ ਤਿਆਰ ਹਾਂ। ਕੇਂਦਰ ਸਰਕਾਰ ਹੁਣ ਸੁਪਰੀਮ ਕੋਰਟ ਦੀ ਮਦਦ ਲੈ ਰਹੀ ਹੈ, ਤਾਂ ਜੋ ਉਨ੍ਹਾਂ ਦੀ ਹੰਕਾਰ ਨੂੰ ਠੇਸ ਨਾ ਪਹੁੰਚੇ। ਇਹ ਵੀ ਕਿਹਾ ਕਿ ਸਾਰਣੀ ਗੱਲਬਾਤ ਨੂੰ ਸਿੱਧਾ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ।