ਦੇਸ਼ ’ਚ ਕੋਵਿਡ-19 ਦੇ ਮਾਮਲੇ ਵੱਧ ਕੇ 99.79 ਲੱਖ ਤੋਂ ਹੋਏ ਪਾਰ
ਅੰਕੜਿਆਂ ਅਨੁਸਾਰ, 95,20,827 ਲੋਕ ਲਾਗ ਤੋਂ ਮੁਕਤ ਹੋਣ ਨਾਲ ਦੇਸ਼ ਵਿਚ ਮਰੀਜ਼ਾਂ ਦੀ ਰਿਕਵਰੀ ਦੀ ਦਰ ਵਧ ਕੇ 95.40 ਪ੍ਰਤੀਸ਼ਤ ਹੋ ਗਈ ਹੈ।
corona
ਨਵੀਂ ਦਿੱਲੀ, : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 22,890 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਲਾਗ ਦੇ ਮਾਮਲੇ 99.79 ਲੱਖ ਨੂੰ ਪਾਰ ਕਰ ਗਏ ਹਨ, ਜਿਨ੍ਹਾਂ ਵਿਚੋਂ 95 ਲੱਖ ਤੋਂ ਜ਼ਿਆਦਾ ਲਾਗ ਮੁਕਤ ਹੋ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 338 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,44,789 ਹੋ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤਕ ਕੋਵਿਡ -19 ਦੇ 99,79,447 ਮਾਮਲੇ ਸਾਹਮਣੇ ਆ ਚੁਕੇ ਹਨ।