ਅਸੀਂ ਉਸ ਗੋਬਿੰਦ ਦੇ ਪੁੱਤ ਹਾਂ ਮੋਦੀ ਸਰਕਾਰੇ,ਤੇਰੇ ਵਰਗੇ ਲੱਖਾਂ ਆ ਜਾਣ ਸਾਡਾ ਸਿਰ ਝੁਕਣ ਵਾਲਾ ਨੀਂ
''ਸਰਕਾਰ ਕੁੱਝ ਵੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲ ਰਾਜ਼ ਹੈ''
ਨਵੀਂ ਦਿੱਲੀ:(ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।
ਸਪੋਕਸਮੈਨ ਦੇ ਪੱਤਰਕਾਰ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਨਾਲ ਗੱਲਬਾਤ ਕੀਤੀ ਗਈ। ਬਲਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਸਾਡੇ ਵਰਗੇ ਲੋਕ ਧਰਮ ਦੇ ਨਾਮ ਲੈ ਕੇ ਲੋਕਾਂ ਵਿਚ ਵੰਡੀਆਂ ਪਾ ਰਹੇ ਹਾਂ ਆਪਣੇ ਫਾਇਦੇ ਲਈ ਲੋਕਾਂ ਨੂੰ ਲੜਾ ਰਹੇ ਹਾਂ ਪਰ ਅਸੀਂ ਮੋਦੀ ਦੇ ਇਸ ਉਪਰਾਲੇ ਤੋਂ ਖੁਸ਼ ਹਾਂ ਕਿ ਉਹਨਾਂ ਨੇ ਸਾਡੇ ਪੰਜਾਬ ਨੂੰ ਮਿਲਾ ਦਿੱਤਾ, ਉਹਨਾਂ ਕਿਹਾ ਕਿ ਇਸ ਅੰਦੋਲਨ ਵਿਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਤੋਂ ਇਕੱਠੇ ਹੋ ਗਏ ਹਨ।
ਸਾਡਾ ਪੰਜਾਬ, ਪੰਜਾਬੀਅਤ ਇਸ ਸੰਘਰਸ਼ ਨਾਲ ਮਜ਼ਬੂਤ ਹੋਇਆ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਸੀ ਪਰ ਸਾਰੇ ਜਾਨੇ ਅਨੁਸ਼ਾਸ਼ਨ ਵਿਚ ਆ ਗਏ। ਉਹਨਾਂ ਕਿਹਾ ਕਿ ਜੋ ਕਲੰਕ ਲੱਗਿਆ ਸੀ ਵੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੇ ਖਾ ਲਿਆ ਪਰ ਉਹ ਕਲੰਕ ਵੀ ਮੋਦੀ ਨੇ ਹਟਾ ਦਿੱਤਾ। ਤੁਸੀਂ ਵੇਖ ਹੀ ਸਕਦੇ ਹੋ ਕਿ ਕਿਸ ਤਰ੍ਹਾ ਨੌਜਵਾਨ ਪੀੜ੍ਹੀ ਵਿਚ ਜੋਸ਼ ਆਇਆ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਏ।
ਇਕ ਗੱਲ ਹੋਰ ਇਸ ਸੰਘਰਸ਼ ਨੇ ਸਾਨੂੰ ਹੋਰ ਜਵਾਨ ਬਣਾ ਦਿੱਤਾ ਅਸੀਂ ਅਗਲੇ 100 ਸਾਲਾਂ ਲਈ ਸਾਡਾ ਪੰਜਾਬ ਹੋਰ ਤਕੜਾ ਹੋ ਗਿਆ। ਇਤਿਹਾਸ ਆਪਣੇ ਆਪ ਨੂੰ ਦੁਬਾਰਾ ਦੁਹਰਾ ਰਿਹਾ ਹੈ। ਉਹਨਾਂ ਕਿਹਾ ਉਹੀ ਦਿਨ ਹਨ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਠੰਢ ਦੇ ਸਨ। ਮਹਾਰਾਜ ਨੇ ਪਹਿਲਾਂ ਜਬਰ ਦਾ ਮੁਕਾਬਲਾ ਕੀਤਾ ਫਿਰ ਸਰਸਾ ਨਦੀ ਨੂੰ ਪਾਰ ਕੀਤਾ।ਚਮਕੌਰ ਦੀ ਗੜ੍ਹੀ ਵਿਚ ਆਏ। ਪਰਵਾਨਾ ਨੇ ਕਿਹਾ ਕਿ ਉਦੋਂ ਵੀ ਲੱਖਾਂ ਦਾ ਇਕੱਠ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਇੰਨੀ ਠੰਢ ਵਿਚ ਨੰਗੇ ਪੈਰੀਂ ਜਾ ਰਹੇ ਹਨ ਅੱਜ ਵੀ ਉਹੀਂ ਸਮਾਂ ਹੈ।
ਮਹਾਰਾਜ ਜੀ ਨੇ ਪੀੜ ਪਿੱਢੇ ਤੇ ਹਿੰਢਾ ਕੇ ਕੌਮ ਨੂੰ ਨਵੀਂ ਸੇਧ ਦਿੱਤੀ ਸੀ ਅੱਜ ਉਸੇ ਪਾਤਸ਼ਾਹ ਦੀ ਔਲਾਦ ਉਸੇ ਤਰ੍ਹਾਂ ਪੀੜ ਨੂੰ ਪਿੱਢੇ ਤੇ ਹਿੰਢਾ ਕੇ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਕੌਮ ਨੂੰ ਚੰਗੀ ਸੇਧ ਦੇ ਕੇ ਜਾਵੇਗੀ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਰਾਹੀਂ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਸੀ ਅਸੀਂ ਵੀ ਉਸ ਗੋਬਿੰਦ ਦੇ ਪੁੱਤ ਹਾਂ ਮੋਦੀ ਸਰਕਾਰੇ,ਤੇਰੇ ਵਰਗੇ ਲੱਖਾਂ ਆ ਜਾਣ ਸਾਡਾ ਸਿਰ ਨਹੀਂ ਝੁਕਣ ਵਾਲਾ।
ਉਹਨਾਂ ਕਿਹਾ ਕਿ ਸਰਕਾਰ ਨੂੰ ਸਭ ਕੁੱਝ ਸਮਝ ਆ ਗਿਆ ਹੈ ਪਰ ਉਹਨਾਂ ਦੀ ਮਜ਼ਬੂਰੀ ਹੈ ਉਹ ਆਪਣਾ ਥੁੱਕ ਕੇ ਚੱਟਣਾ ਨਹੀਂ ਚਾਹੁੰਦੇ। ਉਹਨਾਂ ਕਿਹਾ ਕਿ ਲੜਾਈ ਇਕੱਲੇ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ, ਲੜਾਈ ਲਈ ਜਿਗਰਾ ਚਾਹੀਦਾ ਉਹ ਜਿਗਰਾ ਸਾਡੇ ਪੰਜਾਬੀਆਂ ਕੋਲ ਹੈ।
ਪਰਵਾਨਾ ਨੇ ਕਿਹਾ ਕਿ ਸਰਕਾਰ ਕੁੱਝ ਵੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲ ਰਾਜ਼ ਹੈ ਪਰ ਅਸੀਂ ਸਾਰਿਆਂ ਨੇ ਇਕ ਗੱਲ ਕਹੀ ਹੈ ਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਤੇ ਕਰ ਰਹੇ ਵੀ ਹਾਂ। ਉਹਨਾਂ ਨੇ ਕੁੱਝ ਚੈਨਲਾਂ ਦੇ ਰਿਪੋਪਟਾਂ ਨੂੰ ਨਸੀਅਤ ਵੀ ਦਿੱਤੀ ਹੈ ਕਿ ਉਹ ਗਲਤ ਢੰਗ ਨਾਲ ਵੀਡੀਓ ਨੂੰ ਨਾ ਵਿਖਾਉਣ ਉਹ ਸਾਡੇ ਜਾਂ ਸਾਡੇ ਪਰਿਵਾਰਕ ਮੈਂਬਰਾਂ ਦੇ ਹੌਸਲੇ ਨਾਲ ਤੋੜਨ।