5 ਰੁਪਏ ਜ਼ਿਆਦਾ ਕਮਾਉਣ ਦਾ ਲਾਲਚ ਪਿਆ ਭਾਰੀ, ਠੇਕੇਦਾਰ ਨੂੰ ਲੱਗਿਆ 1 ਲੱਖ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਣੀ ਦੀ ਇੱਕ ਬੋਤਲ ਜਿਸਦੀ MRP15 ਰੁਪਏ ਸੀ ਉਸਦ ਬਦਲੇ 20 ਰੁਪਏ ਵਸੂਲੇ ਗਏ

photo

 

ਅੰਬਾਲਾ: ਜਾਗੋ ਗ੍ਰਾਹਕ ਜਾਗੋ'... ਇਸ ਵਿਗਿਆਪਨ ਮੁਹਿੰਮ ਦੇ ਨਾਲ ਸਰਕਾਰ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕਰਦੀ ਰਹਿੰਦੀ ਹੈ ਕਿ ਉਹ ਕਿਸੇ ਵੀ ਵਸਤੂ 'ਤੇ ਮਾਰਕ ਕੀਤੇ ਅਧਿਕਤਮ ਪ੍ਰਚੂਨ ਮੁੱਲ (MRP) ਤੋਂ ਵੱਧ ਭੁਗਤਾਨ ਨਾ ਕਰਨ। ਇਸ ਦੇ ਨਾਲ ਹੀ ਇਹ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਵੀ ਚੇਤਾਵਨੀ ਦਿੰਦਾ ਹੈ ਕਿ ਉਹ ਐਮਆਰਪੀ ਤੋਂ ਵੱਧ ਕੀਮਤ 'ਤੇ ਕੋਈ ਵੀ ਸਮਾਨ ਨਾ ਵੇਚਣ ਪਰ ਕੁਝ ਲੋਕਾਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ, ਅਜਿਹੀ ਹੀ ਇੱਕ ਘਟਨਾ ਆਈਆਰਸੀਟੀਸੀ ਦੇ ਇੱਕ ਠੇਕੇਦਾਰ ਨਾਲ ਵਾਪਰੀ, ਉਸ ਨੇ ਟਰੇਨ ਵਿੱਚ ਪਾਣੀ ਦੀ ਬੋਤਲ ਲਈ 5 ਰੁਪਏ ਹੋਰ ਵਸੂਲੇ, ਇਸ ਲਈ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ।

ਮਾਮਲਾ ਭਾਰਤੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਨਾਲ ਸਬੰਧਤ ਹੈ।  ਇਕ ਰਿਪੋਰਟ ਅਨੁਸਾਰ, IRCTC ਦੇ ਲਾਇਸੰਸਸ਼ੁਦਾ ਠੇਕੇਦਾਰ ਮੈਸਰਜ਼ ਚੰਦਰ ਮੌਲੀ ਮਿਸ਼ਰਾ ਦੇ ਖਿਲਾਫ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇੱਕ ਯਾਤਰੀ ਨੇ ਪਾਣੀ ਦੀ ਬੋਤਲ ਲਈ ਐਮਆਰਪੀ ਤੋਂ 5 ਰੁਪਏ ਵੱਧ ਵਸੂਲੇ ਲਈ ਸ਼ਿਕਾਇਤ ਦਰਜ ਕਰਵਾਈ ਸੀ।

ਮੈਸਰਜ਼ ਚੰਦਰ ਮੌਲੀ ਮਿਸ਼ਰਾ ਕੋਲ ਲਖਨਊ-ਚੰਡੀਗੜ੍ਹ-ਲਖਨਊ ਲਈ ਚੱਲਣ ਵਾਲੀ ਰੇਲਗੱਡੀ 12231/32 ਵਿੱਚ ਖਾਣ ਪੀਣ ਦਾ ਸਮਾਨ ਸਪਲਾਈ ਕਰਨ ਦਾ ਇਕਰਾਰਨਾਮਾ ਹੈ। ਇਸ ਰੇਲਗੱਡੀ ਵਿੱਚ ਕੋਈ ਪੈਂਟਰੀ ਕਾਰ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਇਹ ਸਾਮਾਨ ਖੁਦ ਹੀ ਸਪਲਾਈ ਕਰਨਾ ਪੈਂਦਾ ਹੈ। ਵੀਰਵਾਰ ਨੂੰ ਸ਼ਿਵਮ ਭੱਟ ਨਾਂ ਦੇ ਯਾਤਰੀ ਨੇ ਟਵਿਟਰ 'ਤੇ 5 ਰੁਪਏ ਹੋਰ ਵਸੂਲਣ ਦਾ ਵੀਡੀਓ ਸ਼ੇਅਰ ਕੀਤਾ, ਜਿਸ ਤੋਂ ਬਾਅਦ ਠੇਕੇਦਾਰ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।

ਸ਼ਿਵਮ ਚੰਡੀਗੜ੍ਹ ਤੋਂ ਸ਼ਾਹਜਹਾਂਪੁਰ ਜਾ ਰਿਹਾ ਸੀ। ਇਸ ਲਈ ਉਸਨੇ ਇੱਕ ਵਿਕਰੇਤਾ ਤੋਂ ਪਾਣੀ ਦੀ ਇੱਕ ਬੋਤਲ ਖਰੀਦੀ ਜਿਸਦੀ MRP ₹ 15 ਸੀ, ਪਰ ਉਸ ਤੋਂ ₹ 20 ਵਸੂਲੇ ਗਏ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਸਾਮਾਨ ਵੇਚਣ ਵਾਲੇ ਵਿਕਰੇਤਾ ਦਿਨੇਸ਼ ਦੇ ਮੈਨੇਜਰ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਲਖਨਊ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਜੁਰਮਾਨਾ ਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਠੇਕੇਦਾਰ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਅੰਤ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।