Parliament security breach: ਦਿੱਲੀ ਪੁਲਿਸ ਵਲੋਂ ਜਾਂਚ ਲਈ 6 ਸੂਬਿਆਂ ਵਿਚ ਵਿਸ਼ੇਸ਼ ਸੈੱਲ ਟੀਮਾਂ ਤਾਇਨਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਬੈਂਕ ਡਿਟੇਲ ਤੋਂ ਲੈ ਕੇ ਪਿਛੋਕੜ ਤਕ ਹਰ ਚੀਜ਼ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ।

Delhi police deploy special cell teams in 6 states to investigate Parliament security breach

Parliament security breach:  ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿਚ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਜਾਂਚ ਤੇਜ਼ ਕਰ ਦਿਤੀ ਹੈ। ਹੁਣ ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਬੈਂਕ ਡਿਟੇਲ ਤੋਂ ਲੈ ਕੇ ਪਿਛੋਕੜ ਤਕ ਹਰ ਚੀਜ਼ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਦੇ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀਆਂ 50 ਟੀਮਾਂ 6 ਸੂਬਿਆਂ ਵਿਚ ਜਾਂਚ ਵਿਚ ਜੁਟੀਆਂ ਹੋਈਆਂ ਹਨ। ਇਹ ਟੀਮਾਂ ਰਾਜਸਥਾਨ, ਹਰਿਆਣਾ, ਕਰਨਾਟਕ, ਯੂਪੀ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿਚ ਮੁਲਜ਼ਮਾਂ ਨਾਲ ਸਬੰਧਤ ਹਰ ਜਾਣਕਾਰੀ ਇਕੱਠੀ ਕਰ ਰਹੀਆਂ ਹਨ।

ਦਰਅਸਲ 13 ਦਸੰਬਰ ਨੂੰ ਸੰਸਦ ਭਵਨ 'ਤੇ ਹੋਏ ਹਮਲੇ ਦੀ 22ਵੀਂ ਬਰਸੀ ਸੀ। ਉਸੇ ਦਿਨ ਦੁਪਹਿਰ 1 ਵਜੇ ਦੇ ਕਰੀਬ ਦੋ ਨੌਜਵਾਨਾਂ ਨੇ ਸੰਸਦ 'ਚ ਘੁਸਪੈਠ ਕਰ ਦਿਤੀ ਸੀ। ਦੋਵੇਂ ਨੌਜਵਾਨ ਵਿਜ਼ਟਰ ਗੈਲਰੀ ਤੋਂ ਛਾਲ ਮਾਰ ਕੇ ਸਦਨ ਵਿਚ ਦਾਖਲ ਹੋ ਗਏ ਅਤੇ ਬੈਂਚਾਂ ਉਤੇ ਛਾਲਾਂ ਮਾਰਨ ਲੱਗੇ। ਫਿਰ ਇਕ ਵਿਅਕਤੀ ਨੇ ਅਪਣੀ ਜੁੱਤੀ ਵਿਚੋਂ ਪੀਲੀ ਗੈਸ ਕੱਢ ਕੇ ਛਿੜਕਾਅ ਕੀਤਾ।

ਇਸ ਦੌਰਾਨ ਸੰਸਦ ਵਿਚ ਹੰਗਾਮਾ ਹੋਇਆ। ਸੰਸਦ ਮੈਂਬਰ ਇਧਰ-ਉਧਰ ਭੱਜਣ ਲੱਗੇ। ਹਾਲਾਂਕਿ, ਕੁੱਝ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿਤਾ। ਇਨ੍ਹਾਂ ਦੀ ਪਛਾਣ ਸਾਗਰ (ਸ਼ਰਮਾ) ਅਤੇ ਮਨੋਰੰਜਨ ਡੀ (ਮੈਸੂਰ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਕ ਨੌਜਵਾਨ ਅਤੇ ਲੜਕੀ ਨੂੰ ਸੰਸਦ ਦੇ ਬਾਹਰੋਂ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ।

(For more news apart from Delhi police deploy special cell teams in 6 states to investigate Parliament security breach, stay tuned to Rozana Spokesman)