ਸਾਂਸਦ ਰਾਘਵ ਚੱਢਾ ਨੇ ਚੁੱਕਿਆ ਕਾਪੀ ਰਾਈਟ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1956 ਦੇ ਕਾਪੀ ਰਾਈਟ ਐਕਟ ਵਿੱਚ ਸੋਧ ਕਰਨ ਦੀ ਮੰਗ

MP Raghav Chadha raised the issue of copyright.

MP Raghav Chadha raised the issue of copyright: ਸਾਂਸਦ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਡਿਜੀਟਲ ਕੰਟੈਂਟ ਕ੍ਰੀਏਟਰ  ਦਾ ਸਭ ਤੋਂ ਵੱਡਾ ਦਰਦ ਉਠਾਇਆ ਜੋ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓ ਬਣਾ ਕੇ ਆਪਣੀ ਪਛਾਣ ਅਤੇ ਰੁਜ਼ਗਾਰ ਬਣਾਉਂਦੇ ਹਨ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਕਿਹਾ ਕਿ ਡਿਜੀਟਲ ਕੰਟੈਂਟ ਕ੍ਰੀਏਟਰ ਦੇ ਦਰਦ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਚੱਢਾ ਨੇ ਕਿਹਾ ਕਿ ਅੱਜ ਇੰਸਟਾਗ੍ਰਾਮ, ਯੂਟਿਊਬ ਅਤੇ ਹੋਰ ਡਿਜੀਟਲ ਪਲੇਟਫਾਰਮ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਲੱਖਾਂ ਨੌਜਵਾਨਾਂ ਲਈ ਪੈਸਾ ਕਮਾਉਣ ਦਾ ਮੁੱਖ ਸਰੋਤ ਬਣ ਗਏ ਹਨ। ਕੰਟੈਂਟ ਕ੍ਰੀਏਟਰ ਵੀਡੀਓ ਬਣਾਉਣ ਲਈ ਦਿਨ ਰਾਤ ਸਖ਼ਤ ਮਿਹਨਤ ਕਰਦੇ ਹਨ, ਪਰ ਕਾਪੀਰਾਈਟ ਕਾਨੂੰਨਾਂ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।