ਲੋਕ ਸਭਾ ’ਚ 'VB-ਜੀ ਰਾਮ ਜੀ’ ਬਿਲ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧ ਧਿਰ ਨੇ ਬਿਲ ਵਾਪਸ ਲੈਣ ਦੀ ਕੀਤੀ ਮੰਗ, ਬਿਲ ਦੀਆਂ ਕਾਪੀਆਂ ਫਾੜ ਕੇ ਸਦਨ ’ਚ ਸੁੱਟੀਆਂ

'VB-Ji Ram Ji' Bill passed in Lok Sabha

ਨਵੀਂ ਦਿੱਲੀ : 18 ਦਸੰਬਰ ਦਿਨ ਵੀਰਵਾਰ 2025 ਨੂੰ ਲੋਕ ਸਭਾ ’ਚ ਭਾਰੀ ਵਿਰੋਧ ਦੇ ਚਲਦਿਆਂ VB–G Ram G Bill ਬਿਲ ਪਾਸ  ਹੋ ਗਿਆ। ਵਿਰੋਧੀ ਧਿਰ ਨੇ ਬਿਲ ਪਾਸ ਹੋਣ ’ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਬਿਲ ਦੀਆਂ ਕਾਪੀਆਂ ਫਾੜ ਕੇ ਸਦਨ ’ਚ ਸੁੱਟ ਦਿੱਤੀਆਂ। ਜਿਸ ਤੋਂ ਬਾਅਦ ਸਦਨ ਦਾ ਮਾਹੌਲ ਖਰਾਬ ਹੋ ਗਿਆ, ਜਿਸ ਦੇ ਚਲਦਿਆਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰਨੀ ਪਈ।

ਜ਼ਿਕਰਯੋਗ ਹੈ ਪਿਛਲੇ ਕਈ ਦਿਨਾਂ ਤੋਂ ਇਸ ਬਿਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਵਿਰੋਧੀ ਧਿਰ ਦਾ ਆਰੋਪ ਸੀ ਕਿ ਸਰਕਾਰ ਨੇ ਜਾਣ ਬੁੱਝ ਕੇ ਮਹਾਤਮਾ ਗਾਂਧੀ ਦਾ ਨਾਮ ਯੋਜਨਾ ਤੋਂ ਹਟਾਇਆ ਗਿਆ ਹੈ। ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਨੇ ਤਰਕ ਦਿੱਤਾ ਕਿ ਵਿਕਸਤ ਭਾਰਤ ਨੂੰ ਧਿਆਨ ’ਚ ਰੱਖਦੇ ਹੋਏ ਯੋਜਨਾ ਦਾ ਨਾਮ ਬਦਲਿਆ ਗਿਆ ਹੈ।

ਇਸ ਮੌਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਧਿਰ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਹੱਤਿਆ ਕਰ ਰਹੀ ਹੈ। ਕੱਲ੍ਹ ਸਦਨ ’ਚ ਮੈਂ ਰਾਤ ਦੇ ਡੇਢ ਵਜੇ ਤੱਕ ਮਾਣਯੋਗ ਮੈਂਬਰਾਂ ਦੀ ਗੱਲ ਸੁਣੀ। ਆਪਣੀ ਗੱਲ ਸੁਣਾ ਦਿਓ ਅਤੇ ਸਾਡੀ ਨਾ ਸੁਣੋ ਇਹ ਵੀ ਹਿੰਸਾ ਹੈ। ਬਾਪੂ ਸਾਡੇ ਆਦਰਸ਼ ਹਨ ਅਤੇ ਸਾਡੀ ਪ੍ਰੇਰਣਾ ਹਨ। ਅਸੀਂ ਮਹਾਤਮਾ ਗਾਂਧੀ ਜੀ ਦੇ ਆਦਰਸ਼ਾਂ ’ਤੇ ਚੱਲਣ ਵਾਲੇ ਹਾਂ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਨੀਤੀਆਂ ’ਚ ਗਾਂਧੀ ਜੀ ਦੇ ਸਮਾਜਿਕ, ਆਰਥਿਕ ਦਰਸ਼ਨ ਨੂੰ ਸਥਾਨ ਦਿੱਤਾ ਹੈ।

ਸ਼ਿਵਰਾਜ ਸਿੰਘ ਚੌਹਾਨ ਨੇ ਅੱਗੇ ਕਿਹਾ ਕਿ ਇਹ ਦੇਸ਼ ਸਾਡੇ ਲਈ ਜ਼ਮੀਨ ਦਾ ਟੁਕੜਾ ਨਹੀਂ ਬਲਕਿ ਜਿਊਂਦਾ-ਜਾਗਦਾ ਰਾਸ਼ਟਰਪੁਰਸ਼ ਹੈ। ਅਸੀਂ ਜਿਆਂਗੇ ਤਾਂ ਇਸ ਦੇ ਲਈ ਅਤੇ ਜੇਕਰ ਮਰਨਾ ਪਿਆ ਤਾਂ ਮਰਾਂਗੇ ਵੀ ਇਸ ਦੇ ਲਈ। ਮਨਰੇਗਾ ਦੇ ਸਥਾਨ ’ਤੇ ਕੇਂਦਰ ਸਰਕਾਰ ਨੇ VB–G Ram G Bill ਯੋਜਨਾ ਦੇ ਬਿਲ ’ਚ ਕਿਹਾ ਗਿਆ ਹੈ ਕਿ ਇਸ ਦਾ ਉਦੇਸ਼ ‘ਵਿਕਸਿਤ ਭਾਰਤ 2047’ ਦੇ ਰਾਸ਼ਟਰੀ ਵਿਜਨ ਦੇ ਅਨੁਸਾਰ ਪੇਂਡੂ ਵਿਕਾਸ ਦਾ ਨਵਾਂ ਢਾਂਚਾ ਤਿਆਰ ਕਰਨਾ ਹੈ। ਬਿਲ ’ਚ ਇਸ ਯੋਜਨਾ ਦੇ ਪ੍ਰਸਤਾਵ ਦੇ ਉਦੇਸ਼ ’ਚ ਕਿਹਾ ਗਿਆ ਹੈ ਕਿ ਪਿਛਲੇ 20 ਸਾਲ ’ਚ ਮਨਰੇਗਾ ਨੇ ਪੇਂਡੂ ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਪਰ ਪਿੰਡਾਂ ’ਚ ਹੋਏ ਸਮਾਜਿਕ ਆਰਥਿਕ ਬਦਲਾਅ ਹੋਏ। ਉਨ੍ਹਾਂ ਦੇ ਆਧਾਰ ’ਤੇ ਹੀ ਹੁਣ ਸਮਾਂ ਆ ਗਿਆ ਹੈ ਕਿ ਇਸ ਯੋਜਨਾ ਨੂੰ ਜ਼ਿਆਦਾ ਮਜ਼ਬੂਤ ਕੀਤਾ ਜਾਵੇ।