ਜਾਣੋ ਕੀ ਹੈ ‘ਕੇਜਰੀਵਾਲ ਦਾ ਗਰੰਟੀ ਕਾਰਡ’, ਬਿਜਲੀ ਦੇ ਨਾਲ-ਨਾਲ 24 ਘੰਟੇ ਮਿਲੇਗਾ ਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ‘ਕੇਜਰੀਵਾਲ ਦਾ ਗਰੰਟੀ ਕਾਰਡ’ ਜਾਰੀ ਕੀਤਾ ਹੈ।

Photo

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ‘ਕੇਜਰੀਵਾਲ ਦਾ ਗਰੰਟੀ ਕਾਰਡ’ ਜਾਰੀ ਕੀਤਾ ਹੈ। ਇਸ ਗਰੰਟੀ ਕਾਰਡ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਮੁਹਿੰਮਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਚੋਣਾਂ ਜਿੱਤਣ ਤੋਂ ਬਾਅਦ ਆਉਣ ਵਾਲੇ ਪੰਜ ਸਾਲਾਂ ਵਿਚ ਪੂਰਾ ਕੀਤਾ ਜਾਵੇਗਾ।

‘ਕੇਜਰੀਵਾਲ ਦਾ ਗਰੰਟੀ ਕਾਰਡ’ ਪਾਰਟੀ ਦੇ ਘੋਸ਼ਣਾ ਪੱਤਰ ਤੋਂ ਅਲੱਗ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਅਪਣਾ ਘੋਸ਼ਣਾ ਪੱਤਰ ਜਾਰੀ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਲੀ ਦੀ ਜਨਤਾ ਨੂੰ 10 ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਗਰੰਟੀ ਕਾਰਡ ਨੂੰ ਘਰ-ਘਰ ਜਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

‘ਕੇਜਰੀਵਾਲ ਦਾ ਗਰੰਟੀ ਕਾਰਡ’ ਵਿਚ ਇਹ ਹਨ ਵਾਅਦੇ
-ਜਗਮਗਾਉਂਦੀ ਦਿੱਲੀ
-ਹਰ ਘਰ ਨਲ ਦਾ ਜਲ

-ਦੇਸ਼ ਦੀ ਸਭ ਤੋਂ ਵਧੀਆ ਸਿੱਖਿਆ ਵਿਵਸਥਾ
-ਸਸਦੀ ਅਤੇ ਬੇਹਤਰੀਨ ਇਲਾਜ ਦੀ ਸਹੂਲਤ ਨਾਲ ਲੈਸ ਦਿੱਤੀ
-ਸਭ ਤੋਂ ਵੱਡਾ ਅਤੇ ਸਸਤਾ ਸ਼ਹਿਰੀ ਸਰਕਾਰੀ ਟ੍ਰੈਫਿਕ ਸਿਸਟਮ

- ਪ੍ਰਦੂਸ਼ਣ ਮੁਕਤ ਦਿੱਲੀ
-ਸਾਫ ਅਤੇ ਚਮਕਦੀ ਹੋਈ ਦਿਲੀ
-ਔਰਤਾਂ ਲਈ ਸੁਰੱਖਿਅਤ ਦਿੱਲੀ

-ਬੁਨਿਆਦੀ ਢਾਂਚੇ ਵਾਲੀਆਂ ਕੱਚੀਆਂ ਕਲੋਨੀਆਂ
-ਜਿੱਥੇ ਝੁੱਗੀ ਉੱਥੇ ਮਕਾਨ
ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ‘ਆਪ’ ਆਪਣਾ ਪੂਰਾ ਮੈਨੀਫੈਸਟੋ ਜਾਰੀ ਕਰੇਗੀ।

ਜ਼ਿਕਰਯੋਗ ਹੈ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਸਿਖਰ ‘ਤੇ ਹਨ। ਚੋਣਾਂ ਨੂੰ ਲੈ ਕੇ ਦਿੱਲੀ ਦੀਆਂ ਤਿੰਨ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ (ਆਪ), ਭਾਜਪਾ (ਭਾਜਪਾ) ਅਤੇ ਕਾਂਗਰਸ ਵੋਟਰਾਂ ਨੂੰ ਲੁਭਾਉਣ ਲਈ ਲਗਾਤਾਰ ਮੁਹਿੰਮ ਚਲਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹੀ ਕੇਜਰੀਵਾਲ ਵੱਲੋਂ ਇਹ ਗਰੰਟੀ ਕਾਰਡ ਜਾਰੀ ਕੀਤਾ ਗਿਆ ਹੈ।  ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ।