ਮੂੰਗਫਲੀ ਵੇਚਣ ਵਾਲੇ ਦੇ ਮੁੰਡੇ ਨੇ ਬਣਾਇਆ ਇੰਟਰਨੈਸ਼ਨਲ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਮਿੰਟ ਤੋਂ ਘੱਟ ਸਮੇਂ ਵਿਚ ਗਿਣਾਏ 196 ਦੇਸ਼ਾਂ ਦੇ ਨਾਮ

Abhishek

ਨਵੀਂ ਦਿੱਲੀ: ਇਕ ਮਿੰਟ 58 ਸੈਕਿੰਡ ਵਿਚ ਸੰਯੁਕਤ ਰਾਸ਼ਟਰ ਵਿਚ ਸੂਚੀਬੱਧ ਸਾਰੇ ਦੇਸ਼ਾਂ  ਦੇ ਨਾਮ ਦੱਸਣ ਵਾਲੇ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ  ਦੇ ਪਿੰਡ ਰਾਮਪੁਰਾ ਦੇ 15 ਸਾਲਾ ਅਭਿਸ਼ੇਕ ਚੰਦਰਾ ਦਾ ਨਾਮ  ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਰਾਮਪੁਰਾ ਦੇ ਵਾਰਡ 23 ਮਾਲਿਨ 'ਚ ਰਹਿਣ ਵਾਲੇ ਅਭਿਸ਼ੇਕ ਚੰਦਰ ਦਾ ਪਿਤਾ ਰਾਜਕੁਮਾਰ ਚੰਦਰ ਇਕ ਪਾਰਕ ਵਿਚ ਮੂੰਗਫਲੀ ਦਾ ਠੇਲਾ ਲਗਾਉਂਦੇ ਹਨ।

ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਉਹ ਸਵੇਰੇ ਅਖ਼ਬਾਰਾਂ ਵੰਡ ਕੇ ਟਿਊਸ਼ਨ ਖਰਚੇ ਵਾਸਤੇ ਪੈਸੇ ਇਕੱਠੇ ਕਰਦਾ ਹੈ। ਉਹ ਆਦਿਤਿਆਨਾਥ ਝਾਅ ਇੰਟਰ ਕਾਲਜ ਵਿੱਚ 11ਵੀਂ ਕਲਾਸ ਦਾ ਵਿਦਿਆਰਥੀ ਹੈ। ਅਭਿਸ਼ੇਕ ਨੇ ਕਿਹਾ ਕਿ  ਤਾਲਾਬੰਦੀ ਦੌਰਾਨ ਉਸ ਨੇ ਦੁਨੀਆ ਦੇ ਦੇਸ਼ਾਂ ਦੇ ਨਾਮ ਯਾਦ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਉਸਨੇ ਇਸਨੂੰ  ਬਹੁਤ ਥੋੜੇ ਸਮੇਂ ਵਿਚ ਯਾਦ ਕਰ ਲਿਆ ਸੀ। ਇਸ ਤੋਂ ਬਾਅਦ  ਉਸਨੇ ਇੰਟਰਨੈਸ਼ਨਲ  ਬੁੱਕ  ਆਫ ਰਿਕਾਰਡਸ  ਵਿਚ ਆਪਣਾ  ਰਿਕਾਰਡ ਦਾ ਦਾਅਵਾ ਕਰਨ ਲਈ  ਫਾਰਮ ਭੇਜਿਆ ਅਤੇ ਵਟਸਐਪ ਦੇ ਜ਼ਰੀਏ ਵੀਡੀਓ ਭੇਜੀ ਸੀ।

 ਇੰਟਰਨੈੱਟ ਦੀ ਸਹੀ ਵਰਤੋਂ ਨਾਲ ਮਿਲਦੀ ਹੈ ਤਰੱਕੀ ਦੀ ਰਾਹ  ਚਾਰ ਪੜਾਵਾਂ ਵਿੱਚ ਚੋਣ ਹੋਣ ਤੋਂ ਬਾਅਦ ਉਸਨੇ ਵਰਲਡ ਰਿਕਾਰਡ ਆਫ ਐਕਸੀਲੈਂਸ ਦਾ ਖਿਤਾਬ  ਨਾਲ ਨਿਭਾਜਿਆ ਗਿਆ ਹੈ। ਉਸ ਦੀ ਵੀਡੀਓ ਸੰਸਥਾ ਦੁਆਰਾ ਆਪਣੇ ਯੂਟਿਊਬ ਅਤੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਅਪਲੋਡ ਕੀਤੀ ਗਈ ਹੈ। ਉਸ ਨੂੰ ਇੱਕ ਸਰਟੀਫਿਕੇਟ ਅਤੇ ਮੈਡਲ ਵੀ ਭੇਜਿਆ ਗਿਆ ਹੈ।

ਸਾਰਾ ਦਿਨ ਮੋਬਾਈਲ ਵਿਚ  ਆਨਲਾਈਨ ਗੇਮਿੰਗ ਅਤੇ ਸੋਸ਼ਲ ਮੀਡੀਆ ਵਿਚ ਰੁੱਝੇ ਹੋਏ ਨੌਜਵਾਨਾਂ ਲਈ, ਅਭਿਸ਼ੇਕ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਸਹੀ ਵਰਤੋਂ ਤਰੱਕੀ ਦਾ ਰਾਹ ਹੈ। ਇੰਟਰਨੈੱਟ ਦੀ ਵਰਤੋਂ ਕਰਕੇ ਲੋਕ ਕੁਝ ਵੀ ਸਿੱਖ ਸਕਦੇ ਹਨ। ਅਭਿਸ਼ੇਕ ਨੇ ਹਾਈ ਸਕੂਲ ਵਿੱਚ 89.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਉਹ ਭਵਿੱਖ ਵਿੱਚ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਹੈ।