ਵਿਧਾਨ ਸਭਾ ਚੋਣਾਂ 2022 : ਸੰਯੁਕਤ ਸਮਾਜ ਮੋਰਚਾ ਦੇ 17 ਹੋਰ ਉਮੀਦਵਾਰਾਂ ਦਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਐਲਾਨ ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ, ਪ੍ਰਗਟ ਸਿੰਘ, ਗੁਰਜੰਟ ਸਿੰਘ ਨੇ ਕੀਤਾ

Assembly Elections 2022: Announcement of 17 more United Social Front candidates

ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਯੁਕਤ ਸਮਾਜ ਮੋਰਚਾ ਵਲੋਂ ਅੱਜ 17 ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ, ਪ੍ਰਗਟ ਸਿੰਘ, ਗੁਰਜੰਟ ਸਿੰਘ ਨੇ ਕੀਤਾ।

ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਭਲਕੇ ਜਾਂ 21 ਜਨਵਰੀ ਨੂੰ ਕਰਨ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵਲੋਂ ਅੱਜ ਉਮੀਦਵਾਰਾਂ ਦੀ ਤੀਸਰੀ ਸੂਚੀ ਦਾ ਐਲਾਨ ਕਰਨ ਨਾਲ ਸੰਯੁਕਤ ਸਮਾਜ ਮੋਰਚਾ ਵਲੋਂ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ 57 ਹੋ ਗਈ ਹੈ, ਜਿਸ 'ਚੋਂ 10 ਉਮੀਦਵਾਰਾਂ ਦਾ ਐਲਾਨ ਸੰਯੁਕਤ ਸੰਘਰਸ਼ ਮੋਰਚਾ ਵਲੋਂ ਕੀਤਾ ਜਾਵੇਗਾ। 

1. ਹਰਪ੍ਰੀਤ ਸਿੰਘ (ਧਰਮਕੋਟ)
2. ਮੇਘ ਰਾਜ ਰਲਾ (ਜ਼ੀਰਾ)
3. ਕ੍ਰਿਸ਼ਨ ਚੌਹਾਨ (ਬੁਢਲਾਡਾ )
4. ਗੁਰਦਿੱਤਾ ਸਿੰਘ (ਨਿਹਾਲ ਸਿੰਘ ਵਾਲਾ)
5. ਨਵਜੋਤ ਸਿੰਘ ਸੈਣੀ (ਡੇਰਾਬਸੀ)
6. ਸਤਵੰਤ ਸਿੰਘ ਖੰਡੇਬਾਦ (ਲਹਿਰਾਗਾਗਾ) 
7. ਹਰਵਿੰਦਰ ਸਿੰਘ (ਰਾਜਪੁਰਾ)
8. ਗੁਰਨਾਮ ਕੌਰ ਪ੍ਰਿੰਸੀਪਲ (ਬਾਬਾ ਬਕਾਲਾ)
9 . ਸੁਖਬੀਰ ਸਿੰਘ (ਤਲਵੰਡੀ ਸਾਬੋ)
10. ਅਮਰਜੀਤ ਸਿੰਘ (ਅੰਮ੍ਰਿਤਸਰ ਪੱਛਮੀ) 
11. ਦਵਿੰਦਰ ਸਿੰਘ (ਰੋਪੜ)
 12. ਅਪਾਰ ਸਿੰਘ ਰੰਧਾਵਾ (ਅੰਮ੍ਰਿਤਸਰ ਪੂਰਬੀ )
13. ਧਰਮਿੰਦਰ ਸ਼ਰਮਾ (ਪਟਿਆਲਾ ਦਿਹਾਤੀ)
14. ਮਨਦੀਪ ਸਿੰਘ ਸਰਪੰਚ (ਨਕੋਦਰ)
15. ਠੇਕੇਦਾਰ ਭਗਵਾਨ ਦਾਸ ਸਿੱਧੂ (ਸ਼ਾਮ ਚੁਰਾਸੀ)  
16. ਜਗਜੀਤ ਸਿੰਘ ਕਲਾਨੌਰ (ਡੇਰਾ ਬਾਬਾ ਨਾਨਕ)
17. ਮਾਸਟਰ ਦਲਜੀਤ ਸਿੰਘ (ਖੇਮਕਰਨ)