ਕੇਜਰੀਵਾਲ ’ਤੇ ਹਮਲਾ ਕਰਨ ਵਾਲੇ ਪ੍ਰਵੇਸ਼ ਵਰਮਾ ਦੇ ਨੇੜਲੇ : ਆਤਿਸ਼ੀ
ਕੇਜਰੀਵਾਲ ਨੇ ਉਨ੍ਹਾਂ ਨੂੰ ਟੱਕਰ ਮਾਰੀ ਸੀ : ਪ੍ਰਵੇਸ਼ ਵਰਮਾ
ਆਤਿਸ਼ੀ ਨੇ ਐਤਵਾਰ ਸਵੇਰੇ ‘ਆਪ’ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ’ਤੇ ਹਮਲਾ ਕਰਨ ਵਾਲੇ ਤਿੰਨ ਲੋਕ ਪ੍ਰਵੇਸ਼ ਵਰਮਾ ਦੇ ਨੇੜੇ ਦੇ ਲੋਕ ਹਨ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਤਵਾਰ ਸਵੇਰੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਕੇਜਰੀਵਾਲ ’ਤੇ ਸ਼ਨੀਵਾਰ ਨੂੰ ਹੋਏ ਹਮਲੇ ’ਚ ਭਾਜਪਾ ਦੇ ਤਿੰਨ ਬਦਮਾਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੇ ਮੁਲਜ਼ਮ ਕੇਜਰੀਵਾਲ ਦੀ ਹੱਤਿਆ ਕਰਨਾ ਚਾਹੁੰਦੇ ਸਨ।
ਆਤਿਸ਼ੀ ਨੇ ਕਿਹਾ ਕਿ ਇਹ ਸਾਡੇ ਵਰਕਰ ਨਹੀਂ ਇਨ੍ਹਾਂ ਤਿੰਨਾਂ ’ਤੇ ਚੋਰੀ, ਡਕੈਤੀ ਤੋਂ ਲੈ ਕੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਚੋਣ ਵਿਚ ਹਾਰ ਨੂੰ ਦੇਖ ਕੇ ਭਾਜਪਾ ਬੌਖ਼ਲਾ ਗਈ ਹੈ। ਜੋ ਕੇਜਰੀਵਾਲ ਦੀ ਜਾਨ ਲੈਣ ’ਤੇ ਉਤਰ ਆਈ ਹੈ।
ਆਤਿਸ਼ੀ ਨੇ ਕਿਹਾ ਕਿ ਹਮਲਾ ਕਰਨ ਵਾਲਿਆਂ ’ਚ ਰਾਹੁਲ (ਸ਼ੈਂਕੀ) ਸੀ ਜੋ ਭਾਜਪਾ ਨੇਤਾ ਹੈ। ਉਹ ਪ੍ਰਵੇਸ਼ ਵਰਮਾ ਦਾ ਬਹੁਤ ਖਾਸ ਹੈ। ਇਸ ਤੋਂ ਇਲਾਵਾ ਦੂਜੇ ਹਮਲਾਵਰ ਦਾ ਨਾਮ ਰੋਹਿਤ ਤਿਆਗੀ ਹੈ। ਰੋਹਿਤ ਵੀ ਪ੍ਰਵੇਸ਼ ਵਰਮਾ ਦਾ ਪ੍ਰਚਾਰ ਕਰਦਾ ਹੈ। ਤੀਸਰਾ ਸ਼ਖ਼ਸ ਸੁਮਿੱਤ ਹੈ। ਇਸ ’ਤੇ ਵੀ ਚੋਰੀ-ਡੈਕੈਤੀ ਦਾ ਮਾਮਲਾ ਹੈ।
ਇਨ੍ਹਾਂ ਮੁਲਜ਼ਮਾਂ ਨੂੰ ਲੈ ਕੇ ਭਾਜਪਾ ਨੇਤਾ ਪ੍ਰਵੇਸ਼ ਵਰਮਾ ਨੇ ਕਿਹਾ ਕਿ 11 ਸਾਲ ਤੋਂ ਮੁੱਖ ਮੰਤਰੀ ਰਹਿਣ ਦੇ ਬਾਅਦ ਕੇਜਰੀਵਾਲ ਨੂੰ ਘਰ-ਘਰ ਜਾ ਕੇ ਕੈਂਪੇਨ ਕਰਨਾ ਪੈ ਰਿਹਾ ਹੈ। ਜਦੋਂ ਉਨ੍ਹਾਂ ਨੂੰ ਸਹੀ ਰਿਸਪੌਂਸ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸ਼ਨੀਵਾਰ ਨੂੰ ਰੁਜ਼ਗਾਰ ਦੀ ਮੰਗ ਕਰਨ ’ਤੇ 3 ਨੌਜਵਾਨਾਂ ਨੂੰ ਕਾਰ ਨਾਲ ਟੱਕਰ ਮਾਰ ਦਿਤੀ।
ਦਿੱਲੀ ਵਿਚ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁੱਕਾ ਹੈ। 5 ਫ਼ਰਵਰੀ ਨੂੰ ਸਾਰੇ 70 ਸੀਟਾਂ ’ਤੇ ਵੋਟਿੰਗ ਹੋਵੇਗੀ। ਉਹੀਂ, 8 ਫ਼ਰਵਰੀ ਨੂੰ ਨਤੀਜੇ ਆਉਣਗੇ। ਦਿੱਲੀ ਦਾ ਮੌਜੂਦਾ ਕਾਰਜਕਾਲ 23 ਫ਼ਰਵਰੀ ਨੂੰ ਖ਼ਤਮ ਹੋ ਰਿਹਾ ਹੈ।